ਅਹਿਨਿਸਿ ਵਸਿ ਰਹੀ ਦਿਲ ਮੇਰੇ's image
0150

ਅਹਿਨਿਸਿ ਵਸਿ ਰਹੀ ਦਿਲ ਮੇਰੇ

ShareBookmarks


ਅਹਿਨਿਸਿ ਵਸਿ ਰਹੀ ਦਿਲ ਮੇਰੇ,
ਸੂਰਤਿ ਯਾਰੁ ਪਿਆਰੇ ਦੀ ।

ਬਾਗ਼ ਤੇਰਾ ਬਗੀਚਾ ਤੇਰਾ,
ਮੈਂ ਬੁਲਿਬੁਲਿ ਬਾਗ਼ ਤਿਹਾਰੇ ਦੀ ।ਰਹਾਉ।

ਆਪਣੇ ਸ਼ਹੁ ਨੂੰ ਆਪ ਰੀਝਾਵਾਂ,
ਹਾਜਤਿ ਨਹੀਂ ਪਸਾਰੇ ਦੀ ।1।

ਕਹੈ ਹੁਸੈਨ ਫ਼ਕੀਰ ਨਿਮਾਣਾ,
ਥੀਵਾਂ ਖਾਕਿ ਦੁਆਰੇ ਦੀ ।2।

Read More! Learn More!

Sootradhar