ਆਖ ਨੀਂ ਮਾਏ ਆਖ ਨੀਂ's image
0219

ਆਖ ਨੀਂ ਮਾਏ ਆਖ ਨੀਂ

ShareBookmarks


ਆਖ ਨੀਂ ਮਾਏ ਆਖ ਨੀਂ,
ਮੇਰਾ ਹਾਲ ਸਾਈਂ ਅੱਗੇ ਆਖੁ ਨੀਂ ।1।ਰਹਾਉ।

ਪ੍ਰੇਮ ਦੇ ਧਾਗੇ ਅੰਤਰਿ ਲਾਗੇ,
ਸੂਲਾਂ ਸੇਤੀ ਮਾਸ ਨੀਂ ।1।

ਨਿਜੁ ਜਣੇਦੀਏ ਭੋਲੀਏ ਮਾਏ,
ਜਣ ਕਰਿ ਲਾਇਓ ਪਾਪੁ ਨੀਂ ।2।

ਕਹੈ ਹੁਸੈਨ ਫ਼ਕੀਰ ਨਿਮਾਣਾ,
ਜਾਣਦਾ ਮਉਲਾ ਆਪ ਨੀਂ ।3।

Read More! Learn More!

Sootradhar