ਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ's image
0311

ਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ

ShareBookmarks


ਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ ।ਰਹਾਉ।

ਰਾਤਿ ਅੰਨੇਰੀ ਪੰਧਿ ਦੁਰਾਡਾ,
ਸਾਥੀ ਨਹੀਓਂ ਨਾਲਿ ।1।

ਨਾਲਿ ਮਲਾਹ ਦੇ ਅਣਬਣਿ ਹੋਈ,
ਉਹ ਸਚੇ ਮੈਂ ਕੂੜਿ ਵਿਗੋਈ,
ਕੈ ਦਰਿ ਕਰੀਂ ਪੁਕਾਰ ।2।

ਸਭਨਾ ਸਈਆਂ ਸਹੁ ਰਾਵਿਆ,
ਮੈਂ ਰਹਿ ਗਈ ਬੇ ਤਕਰਾਰਿ ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮੈਂ ਰੋਨੀਆਂ ਵਖਤਿ ਗੁਜਾਰਿ ।4।

Read More! Learn More!

Sootradhar