ਆਉ ਕੁੜੇ ਰਲਿ ਝੂੰਮਰ ਪਾਉ ਨੀਂ's image
0115

ਆਉ ਕੁੜੇ ਰਲਿ ਝੂੰਮਰ ਪਾਉ ਨੀਂ

ShareBookmarks


ਆਉ ਕੁੜੇ ਰਲਿ ਝੂੰਮਰ ਪਾਉ ਨੀਂ,
ਆਉ ਕੁੜੇ ਰਲਿ ਰਾਮੁ ਧਿਆਉ ਨੀਂ ।
ਮਾਣ ਲੈ ਗਲੀਆਂ ਬਾਬਲੁ ਵਾਲੀਆਂ,
ਵਤਿ ਨ ਖੇਡਣਿ ਦੇਸੀਆ ਮਾਉ ਨੀਂ ।ਰਹਾਉ।

ਸਾਡਾ ਜੀਉ ਮਿਲਣੁ ਨੂੰ ਕਰਦਾ,
ਸੁੰਞਾ ਲੋਕ ਬਖ਼ੀਲੀ ਕਰਦਾ ।
ਸਾਨੂੰ ਮਿਲਣ ਦਾ ਪਹਿਲੜਾ ਚਾਉ ਨੀਂ ।1।

ਸਈਆਂ ਵਸਨਿ ਰੰਗਿ ਮਹਲੀਂ,
ਚਾਉ ਜਿਨਾਂ ਦੇ ਖੇਡਣਿ ਚੱਲੀ ।
ਹਥਿ ਅਟੇਰਨ ਰਹਿ ਗਈ ਛੱਲੀ,
ਦਰਿ ਮੁਕਲਾਊ ਬੈਠੇ ਆਉ ਨੀਂ ।2।

ਉੱਚੇ ਪਿੱਪਲ ਪੀਂਘਾਂ ਪਈਆਂ,
ਸਭ ਸਈਆਂ ਮਿਲ ਝੂਟਣਿ ਗਈਆਂ ।
ਆਪੋ ਆਪਣੀ ਗਈ ਲੰਘਾਉ ਨੀਂ ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਦੁਨੀਆਂ ਛੋਡਿ ਆਖ਼ਰ ਮਰਿ ਜਾਣਾ ।
ਕਦੀ ਤਾਂ ਅੰਦਰਿ ਝਾਤੀ ਪਾਉ ਨੀਂ ।4।

Read More! Learn More!

Sootradhar