ਕਾਮਲ ਸ਼ੌਕ ਮਾਹੀ ਦਾ ਮੈਨੂੰ, ਨਿੱਤ ਰਹੇ ਜਿਗਰ ਵਿਚ ਵਸਦਾ,
ਲੂੰ ਲੂੰ ਰਸਦਾ ।
ਰਾਂਝਣ ਬੇਪਰਵਾਹੀ ਕਰਦਾ, ਕੋਈ ਗੁਨਾਹ ਨਾ ਦਸਦਾ,
ਉਠ ਉਠ ਨਸਦਾ ।
ਜਿਉਂ ਜਿਉਂ ਹਾਲ ਸੁਣਾਵਾਂ ਰੋਵਾਂ, ਦੇਖ ਤੱਤੀ ਵਲ ਹਸਦਾ,
ਜ਼ਰਾ ਨਾ ਖਸਦਾ ।
ਹਾਸ਼ਮ ਕੰਮ ਨਹੀਂ ਹਰ ਕਸ ਦਾ, ਆਸ਼ਕ ਹੋਣ ਦਰਸ ਦਾ,
ਬਿਰਹੋਂ ਰਸ ਦਾ ।
ਕਾਮਲ ਸ਼ੌਕ ਮਾਹੀ ਦਾ ਮੈਨੂੰ, ਨਿੱਤ ਰਹੇ ਜਿਗਰ ਵਿਚ ਵਸਦਾ,
ਲੂੰ ਲੂੰ ਰਸਦਾ ।
ਰਾਂਝਣ ਬੇਪਰਵਾਹੀ ਕਰਦਾ, ਕੋਈ ਗੁਨਾਹ ਨਾ ਦਸਦਾ,
ਉਠ ਉਠ ਨਸਦਾ ।
ਜਿਉਂ ਜਿਉਂ ਹਾਲ ਸੁਣਾਵਾਂ ਰੋਵਾਂ, ਦੇਖ ਤੱਤੀ ਵਲ ਹਸਦਾ,
ਜ਼ਰਾ ਨਾ ਖਸਦਾ ।
ਹਾਸ਼ਮ ਕੰਮ ਨਹੀਂ ਹਰ ਕਸ ਦਾ, ਆਸ਼ਕ ਹੋਣ ਦਰਸ ਦਾ,
ਬਿਰਹੋਂ ਰਸ ਦਾ ।

Hashim Shah was a Punjabi writer and Sufi poet, best known for his story Sassi Punnun (or Sassi Panhu). His family migrated from Hold Madina to Punjab, (now in Pakistan), where they began living at Jagdev Kalan (India), a small village in Ajnala tehsil, Amrit…
View profile & all 13 Poems / Storiesਗਰਦਣ ਮਾਰ ਜਹਾਨੀਂ ਗਰਜ਼ਾਂ, ਤੂੰ ਜੋ ਹੈਂ ਦਰਸ ਪਿਆਸਾ ;ਤਾਲਬ ਖਾਸਾ ।
ਮਾਹੀ ਵਾਂਙੂ ਫਾਹੀ ਮਾਹੀ, ਹੁਣ ਨਜ਼ਰ ਨਾ ਆਵੇ ਮਾਹੀ ;ਬੇਪਰਵਾਹੀ ।
ਮਾਹੀ ਯਾਰ ਆਰਾਮ ਨ ਮੈਨੂੰ, ਮੈਂ ਮੁੱਠੀ ਤੇਗ ਨਜ਼ਰ ਦੀ ;ਤਰਲੇ ਕਰਦੀ ।
'ਮੈਂ ਮੈਂ' ਕਰਨ ਸੋਹਣੇ ਬਕਰੋਟੇ, ਤਾਂ ਆਣ ਕਸਾਈਆਂ ਘੇਰੇ ;ਮੈਂ ਵਿਚ ਤੇਰੇ ।
ਮਜਨੂੰ ਦਰ ਦੀਵਾਨਾ ਲੇਲੀ, ਮੈਂ ਗਿਰਦ ਦੁਖਾਂ ਦਾ ਘੇਰਾ,ਕੈਦ ਚੁਫੇਰਾ ।