ਜੀਮ ਜਾਇ ਰਾਜੇ ਸਲਵਾਹਨ ਆਂਦੀ,
ਇਕ ਇਸਤ੍ਰੀ ਹੋਰ ਵਿਆਹਿ ਕੇ ਜੀ ।
ਉਸ ਦੀ ਜਾਤ ਚਮਿਆਰੀ ਤੇ ਨਾਮ ਲੂਣਾ,
ਘਰ ਆਂਦੀ ਸੀ ਈਨ ਮਨਾਇ ਕੇ ਜੀ ।
ਸੂਰਤ ਉਸਦੀ ਚੰਦ ਮਹਿਤਾਬ ਵਾਂਗੂੰ,
ਜਦੋਂ ਬੈਠੀ ਸੀ ਜੇਵਰ ਪਾਇ ਕੇ ਜੀ ।
ਕਾਦਰਯਾਰ ਕੀ ਆਖ ਸੁਣਾਵਸਾਂ ਮੈਂ,
ਪੰਛੀ ਡਿਗਦੇ ਦਰਸ਼ਨ ਪਾਇ ਕੇ ਜੀ ।
ਜੀਮ ਜਾਇ ਰਾਜੇ ਸਲਵਾਹਨ ਆਂਦੀ,
ਇਕ ਇਸਤ੍ਰੀ ਹੋਰ ਵਿਆਹਿ ਕੇ ਜੀ ।
ਉਸ ਦੀ ਜਾਤ ਚਮਿਆਰੀ ਤੇ ਨਾਮ ਲੂਣਾ,
ਘਰ ਆਂਦੀ ਸੀ ਈਨ ਮਨਾਇ ਕੇ ਜੀ ।
ਸੂਰਤ ਉਸਦੀ ਚੰਦ ਮਹਿਤਾਬ ਵਾਂਗੂੰ,
ਜਦੋਂ ਬੈਠੀ ਸੀ ਜੇਵਰ ਪਾਇ ਕੇ ਜੀ ।
ਕਾਦਰਯਾਰ ਕੀ ਆਖ ਸੁਣਾਵਸਾਂ ਮੈਂ,
ਪੰਛੀ ਡਿਗਦੇ ਦਰਸ਼ਨ ਪਾਇ ਕੇ ਜੀ ।

Qadir Yar, born Qadar Baksh, was a Muslim Sandhu Jatt and a poet of the Punjabi language. Born in Gujranwala, he wrote Punjabi Qissa like Qissa Purana Bhagat, Raja Rasal.
View profile & all 9 Poems / Storiesਅਲਫ਼ ਆਖ ਸਖੀ ਸਿਆਲਕੋਟ ਅੰਦਰ,ਪੂਰਨ ਪੁੱਤ ਸਲਵਾਨ ਨੇ(ਦੇ) ਜਾਇਆ ਈ ।
ਬੇ ਬੇਦ ਉੱਤੇ ਜਿਵੇਂ ਲਿਖਿਆ ਸੀ,ਤਿਵੇਂ ਪੰਡਤਾਂ ਆਖ ਸੁਣਾਇ ਦਿਤਾ ।
ਤੇ ਤਾਬਿਆ ਨਾਲ ਉਸਤਾਦ ਹੋਏ,ਲਗੇ ਵਿਦਿਆ ਅਕਲ ਸਿਖਾਵਣੇ ਨੂੰ ।
ਸੇ ਸਾਬਤੀ ਵਿਦਿਆ ਸਿੱਖ ਕੇ ਜੀ,ਬਾਰਾਂ ਬਰਸ ਗੁਜ਼ਰੇ ਖ਼ਬਰਦਾਰ ਹੋਇਆ ।
ਹੇ ਹਾਰ ਸ਼ਿੰਗਾਰ ਸਭ ਪਹਿਰ ਕੇ ਜੀ,ਪੂਰਨ ਨਾਲ ਮਹੂਰਤਾਂ ਬਾਹਰ ਆਇਆ ।