About ਮਨਜਿੰਦਰ ਸਿੰਘ ਧਨੋਆ
ਪੰਜਾਬੀ ਕਵਿਤਾ ਦੇ ਸਮਰੱਥ ਚਿਹਰੇ ਵਜੋਂ ਪਿਛਲੇ ਦੋ ਦਹਾਕਿਆਂ ਚ ਲੁਧਿਆਣਾ ਵੱਸਦੇ ਦੋ ਸ਼ਾਇਰਾਂ ਮਨਜਿੰਦਰ ਸਿੰਘ ਧਨੋਆ ਤੇ ਤ੍ਰੈਲੋਚਨ ਲੋਚੀ ਨੇ ਨਿਵੇਕਲੀ ਪਛਾਣ ਬਣਾਈ ਹੈ। ਮਨਜਿੰਦਰ ਸਿੰਘ ਧਨੋਆ ਨੇ ਗ਼ਜ਼ਲ ਸਿਰਜਣਾ ਚ ਬਹੁਤ ਸਮਰੱਥ ਕਲਾਮ ਸਿਰਜਿਆ ਹੈ। ਡਾ: ਗੁਰਦੇਵ ਸਿੰਘ ਪੰਦੋਹਲ, ਸਰਦਾਰ ਪੰਛੀ , ਅਜਾਇਬ ਚਿਤਰਕਾਰ ਅਤੇ ਗੁਰਭਜਨ ਗਿੱਲ ਦੀ ਸੰਗਤ ਮਾਨਣ ਕਾਰਨ ਉਸ ਦੇ ਕਲਾਮ ਵਿੱਚ ਪੁਖ਼ਤਗੀ ਹੈ। ਉਸ ਦਾ…
About ਮਨਜਿੰਦਰ ਸਿੰਘ ਧਨੋਆ
ਪੰਜਾਬੀ ਕਵਿਤਾ ਦੇ ਸਮਰੱਥ ਚਿਹਰੇ ਵਜੋਂ ਪਿਛਲੇ ਦੋ ਦਹਾਕਿਆਂ ਚ ਲੁਧਿਆਣਾ ਵੱਸਦੇ ਦੋ ਸ਼ਾਇਰਾਂ ਮਨਜਿੰਦਰ ਸਿੰਘ ਧਨੋਆ ਤੇ ਤ੍ਰੈਲੋਚਨ ਲੋਚੀ ਨੇ
ਨਿਵੇਕਲੀ ਪਛਾਣ ਬਣਾਈ ਹੈ।
ਮਨਜਿੰਦਰ ਸਿੰਘ ਧਨੋਆ ਨੇ ਗ਼ਜ਼ਲ ਸਿਰਜਣਾ ਚ ਬਹੁਤ ਸਮਰੱਥ ਕਲਾਮ ਸਿਰਜਿਆ ਹੈ। ਡਾ: ਗੁਰਦੇਵ ਸਿੰਘ ਪੰਦੋਹਲ,
ਸਰਦਾਰ ਪੰਛੀ , ਅਜਾਇਬ ਚਿਤਰਕਾਰ ਅਤੇ ਗੁਰਭਜਨ ਗਿੱਲ ਦੀ ਸੰਗਤ ਮਾਨਣ ਕਾਰਨ ਉਸ ਦੇ ਕਲਾਮ ਵਿੱਚ ਪੁਖ਼ਤਗੀ ਹੈ।
ਉਸ ਦਾ ਇਕਲੌਤਾ ਗ਼ਜ਼ਲ ਸੰਗ੍ਰਹਿ
ਸੁਰਮ ਸਲਾਈ ਗੁਰਮੁਖੀ 'ਚ ਏਧਰ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਤੇ ਪਾਕਿਸਤਾਨ 'ਚ ਸਾਂਝ ਪ੍ਰਕਾਸ਼ਨ ਲਾਹੌਰ ਵੱਲੋਂ ਛਪ ਚੁਕਿਆ ਹੈ।
ਮਨਜਿੰਦਰ ਦਾ ਜਨਮ
ਅੰਮ੍ਰਿਤਸਰ ਵਿਖੇ ਮਾਤਾ ਸੁਖਮੀਤ ਕੌਰ ਦੀ ਕੁਖੋਂ ਸ: ਸ਼ਮਸ਼ੇਰ ਸਿੰਘ ਧਨੋਆ ਦੇ ਗ੍ਰਹਿ ਵਿਖੇ 2 ਅਗਸਤ 1969 ਨੂੰ ਹੋਇਆ। ਉਸ ਦਾ ਜੱਦੀ ਪਿੰਡ ਧਨੋਏ ਬਿਲਕੁਲ
ਵਾਘਾ ਬਾਰਡਰ ਦੇ ਨਾਲ ਹੈ ਪਰ ਵਰਤਮਾਨ ਸਮੇਂ ਉਹ ਪਿਛਲੇ ਲੰਮੇ ਸਮੇਂ ਤੋਂ 19 ਪਾਲਮ ਵਿਹਾਰ, ਪੱਖੋਵਾਲ ਰੋਡ ,ਲੁਧਿਆਣਾ ਚ ਦੋ ਵੱਡੇ ਵੀਰਾਂ ਸ: ਗੁਰਭੇਜ ਸਿੰਘ
ਤੇ ਪਰਮੇਸ਼ਰ ਸਿੰਘ ਸਮੇਤ ਲੁਧਿਆਣਾ ਚ ਵੱਸਦਾ ਹੈ। ਜੀਵਨ ਸਾਥਣ ਪਰਮਿੰਦਰ ਕੌਰ ਤੇ ਬੱਚੇ ਅਮਿਤ ਸਿੰਘ ਧਨੋਆ ਤੇ ਬੇਟੀ ਜੈਸਮੀਨ ਕੌਰ ਉਸ ਲਈ ਸਾਹਿੱਤ
ਸਿਰਜਣਾਮਕ ਮਾਹੌਲ ਬਣਾਈ ਰੱਖਦੇ ਹਨ।
ਗੌਰਮਿੰਟ ਕਾਲਿਜ ਲੁਧਿਆਣਾ ਚੋਂ ਸਿੱਖਿਆ ਪ੍ਰਾਪਤ ਕਰਕੇ ਉਹ ਵੱਡੇ ਵੀਰਾਂ ਨਾਲ ਹੀ ਧਨੋਆ ਗਰੁੱਪ ਆਫ਼ ਇੰਡਸਟਰੀਜ਼
ਚਲਾ ਰਿਹਾ ਹੈ।
ਮਨਜਿੰਦਰ ਸਿੰਘ ਧਨੋਆ ਪੰਜਾਬੀ ਗ਼ਜ਼ਲ ਮੰਚ ਦਾ ਵੀ ਸਕੱਤਰ ਰਿਹਾ ਹੈ। ਪਿਛਲੇ ਚਾਰ ਸਾਲ ਤੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਸਕੱਤਰ
ਹੋਣ ਕਾਰਨ ਪੂਰੀ ਸਰਗਰਮੀ ਨਾਲ ਸਾਹਿੱਤ ਸਿਰਜਣ ਤੇ ਸਰਗਰਮੀਆਂ ਦਾ ਸੰਚਾਲਨ ਕਰ ਰਿਹਾ ਹੈ।
ਕੈਨੇਡਾ, ਯੂਰਪ, ਯੂ ਕੇ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ 'ਚ
ਆਪਣੇ ਕਲਾਮ ਦਾ ਲੋਹਾ ਮੰਨਵਾ ਚੁਕਿਆ ਹੈ।
ਤ੍ਰੈਲੋਚਨ ਲੋਚੀ ਨਾਲ ਮਿਲ ਕੇ ਉਹ ਪਿਛਲੇ 100 ਸਾਲ ਦੀ ਪੰਜਾਬੀ ਗ਼ਜ਼ਲ ਨੂੰ ਗੁਲਕੰਦ ਨਾਮ ਹੇਠ ਸੰਪਾਦਿਤ ਕਰ ਚੁਕਾ ਹੈ।
ਉੱਘੇ ਗ਼ਜ਼ਲ ਗਾਇਕ ਜਨਾਬ ਬਰਕਤ ਸਿੱਧੂ ਤੇ ਯਾਕੂਬ ਉਸ ਦੀਆਂ ਗ਼ਜ਼ਲਾਂ ਤੇ ਗੀਤਾਂ ਨੂੰ ਗਾ ਚੁਕੇ ਹਨ।
ਮਨਜਿੰਦਰ ਸਿੰਘ ਧਨੋਆ: Quick Answers
Who is ਮਨਜਿੰਦਰ ਸਿੰਘ ਧਨੋਆ?
ਪੰਜਾਬੀ ਕਵਿਤਾ ਦੇ ਸਮਰੱਥ ਚਿਹਰੇ ਵਜੋਂ ਪਿਛਲੇ ਦੋ ਦਹਾਕਿਆਂ ਚ ਲੁਧਿਆਣਾ ਵੱਸਦੇ ਦੋ ਸ਼ਾਇਰਾਂ ਮਨਜਿੰਦਰ ਸਿੰਘ ਧਨੋਆ ਤੇ ਤ੍ਰੈਲੋਚਨ ਲੋਚੀ ਨੇ ਨਿਵੇਕਲੀ ਪਛਾਣ ਬਣਾਈ ਹੈ। ਮਨਜਿੰਦਰ ਸਿੰਘ ਧਨੋਆ ਨੇ ਗ਼ਜ਼ਲ ਸਿਰਜਣਾ ਚ ਬਹੁਤ ਸਮਰੱਥ ਕਲਾਮ ਸਿਰਜਿਆ ਹੈ।
Poems & Stories by ਮਨਜਿੰਦਰ ਸਿੰਘ ਧਨੋਆ
No poems or stories yet from this poet.
Videos on ਮਨਜਿੰਦਰ ਸਿੰਘ ਧਨੋਆ
Loading videos…
Books by ਮਨਜਿੰਦਰ ਸਿੰਘ ਧਨੋਆ
Loading books…








