About ਹਰਦਮ ਸਿੰਘ ਮਾਨ
ਹਰਦਮ ਸਿੰਘ ਮਾਨ ਪੰਜਾਬੀ ਦੇ ਕਵੀ ਹਨ । ਉਹ ਮੁਖ ਤੌਰ ਤੇ ਗ਼ਜ਼ਲ ਲਿਖਦੇ ਹਨ। ਉਨ੍ਹਾਂ ਦਾ ਜਨਮ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਜ਼ਿਲਾ ਫਰੀਦਕੋਟ (ਪੰਜਾਬ) ਵਿਖੇ ਹੋਇਆ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮ.ਏ. ਕੀਤੀ। ਉਹ ਪੰਜਾਬੀ ਸਾਹਿਤ ਸਭਾ ਰਜਿ. ਜੈਤੋ (ਜ਼ਿਲਾ ਫਰੀਦਕੋਟ) ਦੇ ਮੁੱਢਲੇ ਸੰਸਥਾਪਕਾਂ ਵਿੱਚੋਂ ਹਨ। ਉਨ੍ਹਾਂ ਨੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਅ…
About ਹਰਦਮ ਸਿੰਘ ਮਾਨ
ਹਰਦਮ ਸਿੰਘ ਮਾਨ ਪੰਜਾਬੀ ਦੇ ਕਵੀ ਹਨ । ਉਹ ਮੁਖ ਤੌਰ ਤੇ ਗ਼ਜ਼ਲ ਲਿਖਦੇ ਹਨ। ਉਨ੍ਹਾਂ ਦਾ ਜਨਮ ਪਿੰਡ ਰਾਮੂੰਵਾਲਾ
(ਡੇਲਿਆਂਵਾਲੀ) ਜ਼ਿਲਾ ਫਰੀਦਕੋਟ (ਪੰਜਾਬ) ਵਿਖੇ ਹੋਇਆ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ
ਐਮ.ਏ. ਕੀਤੀ। ਉਹ ਪੰਜਾਬੀ ਸਾਹਿਤ ਸਭਾ ਰਜਿ. ਜੈਤੋ (ਜ਼ਿਲਾ ਫਰੀਦਕੋਟ) ਦੇ ਮੁੱਢਲੇ ਸੰਸਥਾਪਕਾਂ ਵਿੱਚੋਂ ਹਨ। ਉਨ੍ਹਾਂ ਨੇ
ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਅਤੇ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਉਸਤਾਦ ਦੀਪਕ ਜੈਤੋਈ ਦੀ
ਸਾਹਿਤਕ ਬੁੱਕਲ ਦਾ ਨਿੱਘ ਮਾਣਿਆਂ ਹੈ। ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਸੰਪਾਦਿਤ ਕੀਤੇ ਗ਼ਜ਼ਲ ਸੰਗ੍ਰਹਿ
'ਕਤਰਾ ਕਤਰਾ ਮੌਤ' ਵਿਚ ਉਨ੍ਹਾਂ ਦੀਆਂ ੨੦ ਗ਼ਜ਼ਲਾਂ ਸ਼ਾਮਿਲ ਹਨ। ੨੦੧੩ ਵਿਚ ਉਨ੍ਹਾਂ ਦਾ ਗ਼ਜ਼ਲ ਸੰਗ੍ਰਹਿ 'ਅੰਬਰਾਂ ਦੀ
ਭਾਲ ਵਿਚ' ਪ੍ਰਕਾਸ਼ਿਤ ਹੋਇਆ।ਉਨ੍ਹਾਂ ਨੇ ਪੰਜਾਬੀ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨਾਲ ਮਿਲ ਕੇ ਮਰਹੂਮ ਸ਼ਾਇਰ ਅਤੇ
ਵਿਦਵਾਨ ਪ੍ਰੋ. ਰੁਪਿੰਦਰ ਮਾਨ ਦੇ ਜੀਵਨ ਅਤੇ ਰਚਨਾ ਉੱਪਰ ਪੁਸਤਕ ਸੰਪਾਦਿਤ ਕੀਤੀ ਹੈ।ਉਹ ਦਸੰਬਰ ੨੦੧੨ ਤੋਂ ਪਰਿਵਾਰ
ਸਮੇਤ ਵੈਨਕੂਵਰ (ਕੈਨੇਡਾ) ਵਿਖੇ ਰਹਿ ਰਹੇ ਹਨ। ਅੱਜ ਕੱਲ੍ਹ 'ਗ਼ਜ਼ਲ ਮੰਚ ਸਰੀ' ਦੇ ਪ੍ਰਚਾਰ ਸਕੱਤਰ ਹਨ ਅਤੇ ਸਰੀ ਤੋਂ ਛਪਦੇ
ਪੰਜਾਬੀ ਅਖਬਾਰ 'ਪੰਜਾਬ ਲਿੰਕ' ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਹਰਦਮ ਸਿੰਘ ਮਾਨ: Quick Answers
Who is ਹਰਦਮ ਸਿੰਘ ਮਾਨ?
ਹਰਦਮ ਸਿੰਘ ਮਾਨ ਪੰਜਾਬੀ ਦੇ ਕਵੀ ਹਨ । ਉਹ ਮੁਖ ਤੌਰ ਤੇ ਗ਼ਜ਼ਲ ਲਿਖਦੇ ਹਨ।
Poems & Stories by ਹਰਦਮ ਸਿੰਘ ਮਾਨ
No poems or stories yet from this poet.
Videos on ਹਰਦਮ ਸਿੰਘ ਮਾਨ
Loading videos…
Books by ਹਰਦਮ ਸਿੰਘ ਮਾਨ
Loading books…








