ਬੜਾ ਸ਼ੋਰ ਪੈਂਦਾ ਗ਼ਰੀਬਾਂ ਦੇ ਵਿਹੜੇ
ਇਹ ਅੱਜ ਕੌਣ ਆਇਆ ਸਵੇਰੇ ਸਵੇਰੇ
ਨਵੀਂ ਇਹਦੀ ਥਿਊਰੀ ਨਵਾਂ ਇਹਦਾ ਖਾਸਾ
ਇਹ ਜਿੰਦਗ਼ੀ ਦਾ ਚਾਹੁੰਦਾ ਬਦਲ ਲੈਣਾ ਪਾਸਾ
ਲੁਕ ਲੁਕ ਰੋਂਦੇ ਸਿਆਸੀ ਲੁਟੇਰੇ
ਛੰਨਾਂ ਤੇ ਢਾਰਿਆਂ ਦਾ ਦਸਦਾ ਉਜਾਲਾ
ਆਲਮ ’ਚ ਹੈ ਹੁਣ ਕੁਛ ਹੋਣ ਵਾਲਾ
ਲੱਖਾਂ ਲੋਕ ਬਹਿੰਦੇ ਜੁੜ ਕੇ ਚੁਫੇਰੇ
ਬੜਾ ਸ਼ੋਰ ਪੈਂਦਾ ਗ਼ਰੀਬਾਂ ਦੇ ਵਿਹੜੇ
ਇਹ ਅੱਜ ਕੌਣ ਆਇਆ ਸਵੇਰੇ ਸਵੇਰੇ
ਨਵੀਂ ਇਹਦੀ ਥਿਊਰੀ ਨਵਾਂ ਇਹਦਾ ਖਾਸਾ
ਇਹ ਜਿੰਦਗ਼ੀ ਦਾ ਚਾਹੁੰਦਾ ਬਦਲ ਲੈਣਾ ਪਾਸਾ
ਲੁਕ ਲੁਕ ਰੋਂਦੇ ਸਿਆਸੀ ਲੁਟੇਰੇ
ਛੰਨਾਂ ਤੇ ਢਾਰਿਆਂ ਦਾ ਦਸਦਾ ਉਜਾਲਾ
ਆਲਮ ’ਚ ਹੈ ਹੁਣ ਕੁਛ ਹੋਣ ਵਾਲਾ
ਲੱਖਾਂ ਲੋਕ ਬਹਿੰਦੇ ਜੁੜ ਕੇ ਚੁਫੇਰੇ

Gurdas Ram Alam, was a Punjabi language poet born in Bundala village of Jalandhar, Punjab. He was a progressive poet and an activist poet from a marginalized part of the society known as Dalits, and he is known as the first Punjabi Dalit poet. He was from a w…
View profile & all 10 Poems / Storiesਕਿਓਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ,ਨਾ ਬਈ ਭਰਾਵਾ ਨਾ ਖਾਧੀ ਨਾ ਦੇਖੀ।
ਨੀ ਅਜ਼ਾਦੀਏ ਡੱਬ ਖੜੱਬੀਏ ਨੀ,ਕਿਉਂ ਨਹੀਂ ਦਿਲ ਮਜ਼ਲੂਮਾਂ ਨੂੰ ਲਾਉਣ ਦਿੰਦੀ।
ਲੰਬੜਾਂ ਦੀ ਕੰਧ ਟੱਪ ਕੇ, ਮੁੰਡਾ ਕੰਡਿਆਂ 'ਚੋਂ ਬੇਰ ਲਿਆਇਆ।ਤਲੀ ਉੱਤੇ ਜਾਨ ਰੱਖ ਕੇ, ਉਹਨੇ ਬੇਰੀ ਦੇ ਪਿੰਡੇ ਨੂੰ ਹੱਥ ਪਾਇਆ।
ਮਜ਼ਦੂਰ ਦਾ ਗੀਤਮਾਹੀ ਮੇਰਾ ਕਾਲੇ ਰੰਗ ਦਾ
ਕਿਓਂ ਮੁਘੜ ਮਾਰੀ ਬੈਠਾ ਏਂ, ਉਠ ਦਲਿਤ ਭਰਾਵਾ ਚੱਜ ਕਰ ਲੈ।ਕੰਮ ਤੈਨੂੰ ਕਰਨਾ ਪੈਣਾ ਏ, ਚਾਹੇ ਕੱਲ ਕਰ ਲਈ, ਚਾਹੇ ਅੱਜ ਕਰ ਲੈ।