ਮੇਰੇ ਖ਼ਿਆਲ ਅੰਦਰ ਉਹ, ਸ਼ਾਇਰ ਸ਼ਾਇਰ ਹੁੰਦਾ's image
0221

ਮੇਰੇ ਖ਼ਿਆਲ ਅੰਦਰ ਉਹ, ਸ਼ਾਇਰ ਸ਼ਾਇਰ ਹੁੰਦਾ

ShareBookmarks


ਮੇਰੇ ਖ਼ਿਆਲ ਅੰਦਰ ਉਹ ਸ਼ਾਇਰ, ਸ਼ਾਇਰ ਹੁੰਦਾ,
ਖੰਡ, ਖੰਡ ਨੂੰ, ਜ਼ਹਿਰ ਨੂੰ ਜ਼ਹਿਰ ਆਖੇ ।
ਜੋ ਕੁਝ ਹੁੰਦਾ ਏ ਹੋਵੇ, ਨਾ ਡਰੇ ਹਰਗਿਜ਼,
ਰਹਿਮ, ਰਹਿਮ ਨੂੰ, ਕਹਿਰ ਨੂੰ ਕਹਿਰ ਆਖੇ ।

ਭਾਵੇਂ ਹਸਤੀ ਦੀ, ਬਸਤੀ ਬਰਬਾਦ ਹੋਵੇ,
ਜੰਗਲ, ਜੰਗਲ ਨੂੰ, ਸ਼ਹਿਰ ਨੂੰ ਸ਼ਹਿਰ ਆਖੇ ।
'ਦਾਮਨ' ਦੁੱਖਾਂ ਦੇ ਬਹਿਰ 'ਚ ਜਾਏ ਡੁੱਬਦਾ,
ਨਦੀ, ਨਦੀ ਨੂੰ, ਨਹਿਰ ਨੂੰ ਨਹਿਰ ਆਖੇ ।

Read More! Learn More!

Sootradhar