ਰਹੁ ਵੇ ਅੜਿਆ ਤੂੰ ਰਹੁ ਵੇ ਅੜਿਆ's image
0256

ਰਹੁ ਵੇ ਅੜਿਆ ਤੂੰ ਰਹੁ ਵੇ ਅੜਿਆ

ShareBookmarks


ਰਹੁ ਵੇ ਅੜਿਆ ਤੂੰ ਰਹੁ ਵੇ ਅੜਿਆ,
ਬੋਲਨਿ ਦੀ ਜਾਇ ਨਹੀਂ ਵੇ ਅੜਿਆ,
ਜੋ ਬੋਲੇ ਸੋ ਮਾਰੀਏ ਮਨਸੂਰ ਜਿਵੇਂ
ਕੋਈ ਬੁਝਦਾ ਨਾਹੀਂ ਵੇ ਅੜਿਆ ।੧।ਰਹਾਉ।

ਜੈ ਤੈ ਹਕ ਦਾ ਰਾਹ ਪਛਾਤਾ,
ਦਮ ਨਾ ਮਾਰ ਵੇ ਤੂੰ ਰਹੀਂ ਚੁਪਾਤਾ,
ਜੋ ਦੇਵੀ ਸੋ ਸਹੁ ਵੇ ਅੜਿਆ ।੧।

ਕਦਮ ਨਾ ਪਾਛੇ ਦੇਈ ਹਾਲੋਂ,
ਤੋੜੇ ਸਿਰ ਵਖਿ ਕੀਚੈ ਧੜਿ ਨਾਲੋਂ,
ਤਾਂ ਭੀ ਹਾਲ ਨਾ ਕਹੀਂ ਵੇ ਅੜਿਆ ।੨।

ਗੋਰਿ ਨਿਮਾਣੀ ਵਿਚਿ ਪਉਦੀਆਂ ਕਹੀਆਂ,
ਹੂਹੁ ਹਵਾਈ ਤੇਰੀ ਇੱਥੇ ਨਾ ਰਹੀਆਂ,
ਜਾਂਝੀ ਮਾਂਝੀ ਮੁੜਿ ਘਰਿ ਆਏ,
ਮਹਲੀਂ ਵੜਿਆ ਸਹੁ ਵੇ ਅੜਿਆ ।੩।

ਸ਼ੇਖ਼ ਸ਼ਰਫ਼ ਇਹ ਬਾਤ ਬਤਾਈ,
ਕਰਮੁ ਲਿਆ ਲਿਖਿਆ ਭਾਈ,
ਕਰ ਸ਼ੁਕਰਾਨਾ ਬਹੁ ਵੇ ਅੜਿਆ ।੪।
(ਰਾਗ ਆਸਾਵਰੀ)

Read More! Learn More!

Sootradhar