ਬਰਖੈ ਅਗਨਿ ਦਿਖਾਵੈ ਪਾਨੀ's image
0209

ਬਰਖੈ ਅਗਨਿ ਦਿਖਾਵੈ ਪਾਨੀ

ShareBookmarks


ਬਰਖੈ ਅਗਨਿ ਦਿਖਾਵੈ ਪਾਨੀ,
ਰੋਂਦਿਆਂ ਰੈਣਿ ਵਿਹਾਣੀ,
ਤਾਂ ਮੈਂ ਸਾਰ ਵਿਛੋੜੇ ਦੀ ਜਾਣੀ ।੧।

ਮੈਂ ਬਿਰਹੁ ਖੜੀ ਰਿਝਾਨੀਆਂ,
ਮੈਂ ਸਾਰ ਵਿਛੋੜੇ ਦੀ ਜਾਣੀਆਂ ।੧।ਰਹਾਉ।

ਮੇਰੇ ਅੰਦਰਿ ਜਲਨਿ ਅੰਗੀਠੀਆਂ,
ਓਹ ਜਲਦੀਆਂ ਕਿਨੈ ਨ ਡਿਠੀਆਂ,
ਮੈਂ ਦਰਦ ਦਿਵਾਨੇ ਲੂਠੀਆਂ,
ਮੈਂ ਪ੍ਰੇਮ ਬਿਛੋਹੇ ਝੂਠੀਆਂ(ਕੂਠੀਆਂ) ।੨।

ਸਾਨੂੰ ਪੀਰ ਬਤਾਈ ਵਾਟੜੀ,
ਅਸਾਂ ਲੰਘੀ ਅਉਘਟਿ ਘਾਟੜੀ,
ਸ਼ੇਖ਼ ਸ਼ਰਫ਼ ਸਹੁ ਅੰਤਰਿ ਪਾਇਆ,
ਕਰ ਕਰਮ ਦਿਦਾਰੁ ਦਿਖਾਇਆ ।੩।
(ਰਾਗ ਧਨਾਸਰੀ)

Read More! Learn More!

Sootradhar