
ਇਹਸਾਸ ਦਾ ਰਿਸ਼ਤਾ ਹੈ,
ਇਹਦਾ ਨਾਮ ਬੀ ਕੀ ਰੱਖਣਾ,
ਇਹਦਾ ਨਾਮਕਰਨ ਕਰਕੇ ਇਹਨੂੰ ਆਮ ਨਾ ਕਰ ਬੈਠੀ!
ਪੁੱਜਣਾ ਹੈ ਜੇ ਮੰਜਿਲ ਤੇ,
ਰੁਕ ਜਾਵੀਂ ਨਾ ਰਸਤੇ ਤੇ,
ਤੂੰ ਝੰਡ ਦੀ ਸ੍ਹਾਵੇਂ ਬੀ ਰਾਮ ਨਾ ਕਰ ਬੈਠੀ !
ਇਹਨੂੰ ਕਵਿਤਾ ਕਹਿੰਦੇ ਨੇ,
ਇਹ ਪਿਆਰ ਦੀ ਦੇਵੀ ਹੈ,
ਇਹਨੂੰ ਨਾਮ ਤੇ ਧਨ ਖਾਤਿਰ ਨਿਲਾਮ ਨਾ ਕਰ ਬੈਠੀ!
ਓ ਮੰਨਿਆ ਕੇ ਹਨੇਰਾ ਹੈ,
ਪਾਰ ਸੀਸ ਝੁਕਾ ਉਸਨੂੰ,
ਪਰਬਤ ਦੇ ਵੇਲੇ ਹੀ ਕਿਤੇ ਸ਼ਾਮ ਨਾ ਕਰ ਬੈਠੀ !
ਤੂੰ ਪੀਲੀਆ ਪੱਤਿਆਂ ਤੇ,
ਲਿਖ ਬੈਠੀ ਨਾ ਕਵਿਤਾਵਾਂ,
ਇੰਜ ਪਿਆਰ ਦੇ ਨਗਮੇ ਦਾ ਅੰਜਾਮ ਨਾ ਕਰ ਬੈਠੀ !
ਰੰਗ ਮਹਿਕ ਤੇ ਖੁਸ਼ਬੂਆਂ,
ਸਬੱਬ ਉੱਡ ਦੇ ਪ੍ਰਯਿਨਦੇ ਨੇ,
ਮਾਸੂਮ ਜਿਹੀ ਬਦਲੀ ਬਦਨਾਮ ਨਾ ਕਰ ਬੈਠੀ !
ਸਤਿੰਦਰ ਸਰਤਾਜ
ਪੰਜਾਬੀ ਵਿਚ ਅਨੁਵਾਦ : ਹਰਮੀਤ ਸਿੱਧੂ
Read More! Learn More!