
ਕੇਹਾ ਸ਼ਕ ਗੁਮਾਨ ਦਾਨਿਯਾਂ ਵੇ, ਸਭ ਕਹੀਂ ਸੂਰਤ ਸੈਰ ਤੁਸਾਡਾ ।
ਲੱਖ ਪੋਸ਼ਾਕਾਂ ਕਰਕੇ ਆਸ਼ਿਕ, ਕੀਤੋਈ ਹਮ ਹੈਰਾਨ ।
ਸ਼ਾਹ ਮਨਸੂਰ ਦਾ ਸਿਰ ਕਪਾਯੋਈ, ਮਲ੍ਹ ਖੜਾ ਮੈਦਾਨ ।
ਓ ਭੀ ਤੂੰ ਹੈਂ, ਐ ਭੀ ਤੂੰ ਹੈਂ, ਆਪ ਕਰੀਂ ਅਰਮਾਨ ।
ਮੁੱਲਾਂ ਥੀ ਕਰ ਡੇਵੇਂ ਫ਼ਤਵਾ, ਆਪ ਥੀਵੇਂ ਕੁਰਬਾਨ ।
'ਸਚੂ' ਹੋਯਾ ਨਾਮ ਤੁਸਾਡਾ, ਕਰੇਂ ਦੇਏਂ ਆਪ ਬਯਾਨ ।
(ਪਾਠ ਭੇਦ)
ਕੇਹਾ ਸ਼ੱਕ ਗੁਮਾਨ ਦਾਨਿਆ ਵੇ…
ਸਭ ਕਹੀਂ ਸੂਰਤ ਸੀਅਰ ਤੁਸਾਡਾ।
ਲੱਖ ਪੁਸ਼ਾਕਾਂ ਕਰਕੇ ਆਸ਼ਿਕ, ਕੀਤੋਈ ਹਮਾ ਹੈਰਾਨ।
ਸ਼ਾਹ ਮਨਸੂਰ ਦਾ ਸਿਰ ਕਪਿਓਈ, ਮਲ੍ਹ ਖੜਾ ਮੈਦਾਨ।
ਉਹ ਭੀ ਤੂੰ ਹੈਂ, ਇਹ ਭੀ ਤੂੰ ਹੈਂ, ਆਪ ਕਰੇਂ ਅਰਮਾਨ।
ਮੁੱਲਾਂ ਥੀ ਕਰ ਡੇਵੇਂ ਫ਼ਤਵਾ, ਆਪ ਥੀਵੇਂ ਕੁਰਬਾਨ।
ਸੱਚੂ ਹੋਇਆ ਨਾਮ ਤੁਸਾਡਾ, ਕਰੇਂਦਾ ਏਂ ਆਪ ਬਿਆਨ।
(ਦਾਨਿਯਾਂ=ਦਾਨੀਆਂ, ਕਪਾਯੋਈ=ਕਟਵਾ ਦਿੱਸਾ)
Read More! Learn More!