ਕਯੋਂ ਦਰਵੇਸ਼ ਸਡਾਈਂ ਸੱਚਲ's image
1 min read

ਕਯੋਂ ਦਰਵੇਸ਼ ਸਡਾਈਂ ਸੱਚਲ

Sachal SarmastSachal Sarmast
Share0 Bookmarks 127 Reads


ਕਯੋਂ ਦਰਵੇਸ਼ ਸਡਾਈਂ ਸੱਚਲ ? ਤੂੰ ਕਯੋਂ ਦਰਵੇਸ਼ ਸਡਾਈਂ ?
ਵਿਚ ਇਬਾਦਤ ਨਾ ਵਿਚ ਤਾਅਤ, ਕਹੇਂ ਸੋ ਵੇਲ ਆਈਂ ?
ਕੋਝੇ ਤੇਡੇ ਕਮ ਸਭੋਈ, ਤਾਜਾਂ ਸਿਰ ਵਿਚ ਪਾਈਂ !
ਆਪਣੀ ਰਾਹ ਵੀ ਗੁਮ ਕੀਤੋਈ, ਬੰਹਾਂ ਨੂੰ ਵਾਟ ਵਿਖਾਈਂ ।
ਹਾਦੀ ਮੁਰਸ਼ਿਦ ਮੇਹਰ ਕਰੇਸੀ, ਪਾਂਦ ਤਿਨ੍ਹੀਂ ਦਰ ਪਾਈਂ ।
(ਸਡਾਈਂ=ਸਦਾਵੇਂ, ਕਹੇਂ ਸੋ ਵੇਲ=ਕਿਹੜੇ ਵੇਲੇ, ਕੋਝੇ=ਭੈੜੇ,
ਤੇਡੇ=ਤੈਂਡੇ,ਤੇਰੇ, ਕਮ=ਕੰਮ, ਤਾਜਾਂ=ਤਾਜ ਨੂੰ, ਵਿਚ=ਉੱਤੇ,
ਬੰਹਾਂ=ਹੋਰਾਂ ਨੂੰ, ਵਾਟ=ਰਾਹ, ਪਾਂਦ=ਪੱਲਾ ਪਸਾਰ)

No posts

No posts

No posts

No posts

No posts