ਰਾਜਾ ਸਾਲਵਾਹਨ ਤੇ ਪੂਰਨ ਪੁੱਤ ਰਾਜਾ's image
0132

ਰਾਜਾ ਸਾਲਵਾਹਨ ਤੇ ਪੂਰਨ ਪੁੱਤ ਰਾਜਾ

ShareBookmarks


ਬੈਠ ਇੱਛਰਾਂ ਦੇ ਮਹਿਲ, ਮਾਂ, ਪਿਉ, ਪੁੱਤ ਤਿੰਨੇਂ,
ਮਿੱਠੀਆਂ ਗੱਲਾਂ ਵਿਚ ਲੱਗੇ ਹੀ ਸਨ,
ਕਿ ਰਾਜਾ ਸਾਲਵਾਹਨ ਪੁੱਤ ਨੂੰ ਝੋਲੀ ਲੈ ਆਖਦਾ,
ਮਾਂ ਆਪਣੀ ਦਾ ਪੁੱਤ ਤੂੰ ਬੱਚਾ, ਇਹ ਰਾਣੀ, ਦੇਵੀ ਇੱਛਰਾਂ ਮਾਂ ਤੇਰੀ, ਪਰ
ਪਹਿਲੇ ਦੇਰ ਨਾ ਲਾ, ਜਾਹ ਮਿਲ ਪੁੱਤਰਾ ! ਲੂਣਾਂ ਮਾਂ ਮਤੇਈ ਨੂੰ ਤੂੰ,
ਜਿਸ ਦੀ ਗੋਦ ਹਾਲੇ ਸੱਖਣੀ, ਬੱਚਾ ਉਹ ਆਖਦੀ ਪੂਰਨ ਪੁੱਤ ਮੇਰਾ,
ਇਹ ਮੇਰੇ ਦਿਲ ਦੀ ਚਾਹ ਪੁੱਤਰਾ, ਉਠ, ਜਾਹ ਲੂਣਾਂ ਰਾਣੀ ਦੇ ਮਹਿਲ ਨੂੰ ।

Read More! Learn More!

Sootradhar