ਇੱਛਰਾ ਰਾਣੀ ਦਾ ਤੌਖ਼ਲਾ ਤੇ ਡਰ ਅੰਦਰ ਹੀ ਅੰਦਰ's image
0349

ਇੱਛਰਾ ਰਾਣੀ ਦਾ ਤੌਖ਼ਲਾ ਤੇ ਡਰ ਅੰਦਰ ਹੀ ਅੰਦਰ

ShareBookmarks


ਇੱਛਰਾਂ ਮਾਂ ਆਖੇ ਦਿਲ ਆਪਣੇ ਵਿਚ, ਇਹ ਰਾਜਾ ਕੀ ਪਿਆ ਆਖਦਾ,
ਦਿਲ ਮੇਰਾ ਡਰਦਾ,
ਕੰਵਲ ਫੁੱਲਾਂ ਨੂੰ ਆਖਦਾ ਟੁਰ ਜਾਓ, ਵੜੋ ਅੱਗ ਬਲਦੀ ਵਿਚ,
ਅੰਗੂਰਾਂ ਪੱਕਿਆਂ ਨੂੰ ਭੇਜਦਾ ਵਾਂਗ ਦਾਣਿਆਂ ਮੱਕ ਤੇ ਬਾਜਰਾ,
ਭੁੰਨਦੀ ਸੜਦੀ ਰੇਤ ਉਸ ਭੱਠ ਦੀ ਵਿਚ,
ਪੰਛੀਆਂ ਨੂੰ ਭੇਜਦਾ ਬੁਲਾਰਾ ਦੇ ਕੇ, ਜਾਲਾਂ ਤਣਿਆਂ ਵਿਚ,
ਇਹ ਰਾਜਾ ਕੀ ਪਿਆ ਆਖਦਾ ਹੈ,
ਮੇਰਾ ਦਿਲ ਸਹਿਮਦਾ, ਘੁਟਦਾ, ਮੈਂ ਔਖੀ ਜਿਹੀ ਹੋ ਗਈ ।
ਪਰ ਇੱਛਰਾਂ ਮਾਂ ਸੀ, ਵੱਡੇ ਦਿਲ ਵਾਲੀ,
ਉਥੇ ਸਮੁੰਦਰਾਂ ਦੇ ਸਮੁੰਦਰ ਭਰੇ ਪਏ ਸਨ,
ਵਚਨ ਮੋੜਨਾ ਓਸ ਵੇਲੇ ਕੁਝ ਅਯੋਗ ਦਿੱਸੇ,
ਪਰ ਰਾਜੇ ਦਾ ਆਖਣਾ ਲੱਗਾ ਬਹੂੰ ਮਾੜਾ,
ਆਖਦੀ ਇਸ ਵਿਚ ਲੂਣਾਂ ਦੀ ਹੀ ਕੁਝ ਚਾਲ ਹੈ,
ਇਹ ਰਾਜਾ ਬੋਲਦਾ ਵਾਂਗ ਤੋਤੇ, ਸਿੱਖਿਆ ਸਿਖਾਇਆ ਲੂਣਾਂ ਦਾ !
ਰਾਣੀ ਮਾਂ ਆਖਦੀ, ਜਾਹ ਬੱਚਾ, ਰੱਬ ਕਡੀ,
ਮਿਲ ਲੂਣਾਂ, ਉਹ ਤੇਰੀ ਮਹਿਤਾਰੀ ਹੈ ।

Read More! Learn More!

Sootradhar