ਪੁੱਠੀਆਂ ਸਿੱਧੀਆਂ ਸੋਚਾਂ's image
0135

ਪੁੱਠੀਆਂ ਸਿੱਧੀਆਂ ਸੋਚਾਂ

ShareBookmarks


ਹੁਣ ਜੇ ਮਿਲੇ ਤੇ ਰੋਕ ਕੇ ਪੁਛਾਂ
ਵੇਖਿਆ ਈ ਅਪਣਾ ਹਾਲ

ਕਿੱਥੇ ਗਈ ਉਹ ਰੰਗਤ ਤੇਰੀ
ਸੱਪਾਂ ਵਰਗੀ ਚਾਲ

ਗੱਲਾਂ ਕਰਦੀਆਂ ਗੁੱਝੀਆਂ ਅੱਖਾਂ
’ਵਾ ਨਾਲ਼ ਉੱਡਦੇ ਵਾਲ਼

ਕਿੱਥੇ ਗਿਆ ਉਹ ਠਾਠਾਂ ਮਾਰਦੇ
ਲਹੂ ਦਾ ਅੰਨ੍ਹਾ ਜ਼ੋਰ

ਸਾਹਵਾਂ ਵਰਗੀ ਗਰਮ ਜਵਾਨੀ
ਲੈ ਗਏ ਕਿਹੜੇ ਚੋਰ

Read More! Learn More!

Sootradhar