ਲਾਹੌਰ ਵਿਚ ਅਪ੍ਰੈਲ ਦੇ ਪਹਿਲੇ ਦਿਨ's image
0176

ਲਾਹੌਰ ਵਿਚ ਅਪ੍ਰੈਲ ਦੇ ਪਹਿਲੇ ਦਿਨ

ShareBookmarks


ਅਜੀਬ ਰੁੱਤ ਦੇ ਅਜੀਬ ਦਿਨ ਨੇਂ
ਨਾਂ ਧੁੱਪ 'ਚ ਸੁੱਖ ਏ
ਨਾਂ ਛਾਂ 'ਚ ਸੁੱਖ ਏ
ਜੇ ਛਾਂ 'ਚ ਬੈਠੋ ਤੇ ਜੀ ਹੀ ਨਾ ਲੱਗੇ
ਤਪਸ਼ ਵੀ ਧੁੱਪ ਦੀ ਨਾ ਝੱਲੀ ਜਾਵੇ
ਇਹ ਛਾਵਾਂ ਕੈਦਾਂ, ਜੋ ਇਸ ਬਨ ਨੇਂ
ਸੁਫ਼ੈਦ ਧੁੱਪਾਂ ਸੁਫ਼ੈਦ ਜਿਨ ਨੇਂ
ਅਜੀਬ ਰੁੱਤ ਦੇ ਅਜੀਬ ਦਿਨ ਨੇਂ

Read More! Learn More!

Sootradhar