ਘੁੱਪ ਹਨ੍ਹੇਰੀਆਂ ਸੋਚਾਂ's image
0122

ਘੁੱਪ ਹਨ੍ਹੇਰੀਆਂ ਸੋਚਾਂ

ShareBookmarks


ਵਾ ਚੱਲੇ ਤੇ ਘਰ ਵਿੱਚ ਬੈਠੀਆਂ ਕੁੜੀਆਂ ਦਾ ਦਿਲ ਡਰਦਾ ਏ
ਉੱਚਿਆਂ-ਉੱਚਿਆਂ ਰੁੱਖਾਂ ਹੇਠਾਂ ਪਤਰਾਂ ਦਾ ਮੀਂਹ ਵਰ੍ਹਦਾ ਏ
ਲੰਮੀਆਂ ਸੁੰਞੀਆਂ ਗਲੀਆਂ ਦੇ ਵਿੱਚ ਸੂਰਜ ਹੌਂਕੇ ਭਰਦਾ ਏ
ਆਪਣੇ ਵੇਲੇ ਤੋਂ ਵੀ ਪਹਿਲੇ ਤਾਰੇ ਟਿਮਕਣ ਲੱਗੇ ਨੇ
ਘੁੱਪ ਹਨ੍ਹੇਰੀਆਂ ਸੋਚਾਂ ਅੰਦਰ ਦੁੱਖ ਦੇ ਦੀਵੇ ਜੱਗੇ ਨੇ
ਦਰਿਆਵਾਂ ਤੇ ਢੱਲਦੇ ਦਿਨ ਦਾ ਪਰਛਾਂਵਾਂ ਪਿਆ ਤਰਦਾ ਏ
ਏਸ ਵੇਲੇ ਤਾਂ ਪੱਥਰਾਂ ਦਾ ਵੀ ਦਿਲ ਰੋਵਣ ਨੂੰ ਕਰਦਾ ਏ

Read More! Learn More!

Sootradhar