ਆਪੇ ਬਾਰ ਮੁਹਬਤ ਚਾਇਮ ੜੀ

Khawaja FaridKhawaja Farid26 Nov 1845

1 min read · 12.7K reads


ਆਪੇ ਬਾਰ ਮੁਹਬਤ ਚਾਇਮ ੜੀ ।ਵੰਜ ਆਪ ਕੂੰ ਆਪ ਅਵਾਇਮ ੜੀ ।
ਸਬ ਡੁੱਖਾਂ ਸੂਲਾਂ ਦੀ ਤਾਤ ਮਿਲਿਮ ।ਗ਼ਮ ਦਰਦ, ਅੰਦੋਹ, ਬਰਾਤ ਮਿਲਿਮ ।
ਭੈੜੇ ਡੁੱਖੜੀਂ ਮਾਰ ਮੁੰਝਾਇਮ ੜੀ ।
ਸੋਹਣਾ ਹੋਤ ਪੁੱਨਲ ਛੱਡ ਕੇਚ ਗਿਆ ।ਗਲ ਸੋਜ਼ ਫ਼ਰਾਕ ਦਾ ਪੇਚ ਪਿਆ ।
ਜੋ ਲਿਖਿਆ ਪੱਲੜੇ ਪਾਇਮ ੜੀ ।
ਡੁੱਖਾਂ ਥਲ ਮਾਰੂ ਆ ਪੇਸ਼ ਗਿਆ ।ਦਿਲ ਜਾਨ ਜਿਗਰ ਤਨ ਰੀਸ਼ ਗਿਆ ।
ਤੱਤੀ ਇਸ਼ਕ ਅਵੱਲੜਾ ਲਾਇਮ ।
ਮੁੰਹਜਾ ਯਾਰ ਪੁੱਨਲ ਛੱਡ ਕੇਚ ਰੁੱਠਾ ।ਸਰ ਜੁਲਮੀਂ ਨੇਂਹ ਜੋ ਮੀਹ ਵੁੱਠਾ ।
ਰੱਬ ਏੜ੍ਹੇ ਬਾਰ ਸੁਹਾਇਮ ੜੀ ।
ਹਿਕ ਵਾਰ ਫ਼ਰੀਦ ਨੂੰ ਯਾਰ ਮਿਲੇ ।ਸਿਰੋ ਪੰਡ ਹਿਜਰ ਦਾ ਬਾਰ ਟਲੇ ।
ਜੈਂਦੇ ਕਾਰਨ ਉੱਮਰ ਗੰਵਾਇਮ ੜੀ ।

Khawaja Farid
About the poet

Khawaja Farid

Khawaja Ghulam Farid Koreja or Khawaja Farid was a 19th-century Punjabi Sufi poet of the Indian subcontinent. He was a scholar and writer who knew several different languages. He belonged to the Chishti–Nizami Sufi order. He was known for his work which helpe…

View profile & all 10 Poems / Stories

More from Khawaja Farid

  1. ਆ ਚੁਣੋਂ ਰਲ ਯਾਰ

    ਆ ਚੁਣੋਂ ਰਲ ਯਾਰ ।ਪੀਲੂੰ ਪੱਕੀਆਂ ਨੀ ਵੇ ।ਕਈ ਬਗੜੀਆਂ, ਕਈ ਸਾਵੀਆਂ ਪੀਲੀਆਂ ।ਕਈ ਭੂਰੀਆਂ ਕਈ ਫਿਕੜੀਆਂ ਨੀਲੀਆਂ ।

    12.8K reads
  2. ਆਹਨ ਅਲੰਦਰ ਰੋਜ਼ ਸ਼ਬ

    ਆਹਨ ਅਲੰਦਰ ਰੋਜ਼ ਸ਼ਬ ।ਪਹੁੰਜੀ ਖੁਦੀ ਮੇਂ ਖੁਦ ਗ਼ਰਕ ।ਹਾਲਤ ਨ ਸੌਮ (ਸੰਲਵਾਂਤ) ਸਲੂਤ ਦੀ ।ਖਵਾਹਸ਼ ਨ ਹਜ ਜ਼ਕਵਾਤ ਦੀ ।

    13.0K reads
  3. ਆ ਮਿਲ ਅੱਜਕਲ ਸੋਹਣਾਂ ਸਾਈਂ

    ਆ ਮਿਲ ਅੱਜਕਲ ਸੋਹਣਾਂ ਸਾਈਂ ।ਨਾ ਤਾਂ ਮੁਫ਼ਤੀ ਖੂਨ ਥੀਸਾਈਂ ।ਤੌਂ ਬਿਨ ਮੂਲ ਨ ਸਹਿੰਦੀਆਂ ਵਾਹੀਂ ।ਸੁਣ ਦਿਲ ਨਾਲ ਤਾਂ ਗਾਲ੍ਹ ਅਖਾਈਂ ।

    12.8K reads
  4. ਆ ਮਿਲ ਮਾਹੀ ਮੈਂ ਮਾਂਦੀ ਹਾਂ

    ਆ ਮਿਲ ਮਾਹੀ ਮੈਂ ਮਾਂਦੀ ਹਾਂ ।ਬੇ ਵੱਸ ਬਿਰਹੋਂ ਦੀ ਬਾਂਦੀ ਹਾਂ ।ਇਸ਼ਕ ਅਵੈੜੇ ਦੁਸ਼ਮਨ ਵੇੜੇ ।ਸੱਸ ਨਨਾਣਾਂ ਕਰਿਮ ਬਖੇੜੇ ।

    12.9K reads
  5. ਆ ਮਿਲ ਮਾਰੂ ਮਾੜਰੋ

    ਆ ਮਿਲ ਮਾਰੂ ਮਾੜਰੋ ।ਥਲ ਵਿੱਚ ਕਰਦੀਆਂ ਧਾਹਾਂ ।ਮਾਰਾ ਹਕਲਾਂ ਕੂਕੜੀਆਂ ।ਕਰ ਕਰ ਲੰਬੜੀਆਂ ਬਾਹਾਂ ।

    12.6K reads

More Poetry & Stories You May Like