ਆ ਮਿਲ ਮਾਹੀ ਮੈਂ ਮਾਂਦੀ ਹਾਂ

Khawaja FaridKhawaja Farid26 Nov 1845

1 min read · 12.9K reads


ਆ ਮਿਲ ਮਾਹੀ ਮੈਂ ਮਾਂਦੀ ਹਾਂ ।ਬੇ ਵੱਸ ਬਿਰਹੋਂ ਦੀ ਬਾਂਦੀ ਹਾਂ ।
ਇਸ਼ਕ ਅਵੈੜੇ ਦੁਸ਼ਮਨ ਵੇੜੇ ।ਸੱਸ ਨਨਾਣਾਂ ਕਰਿਮ ਬਖੇੜੇ ।
ਅਮੜੀ ਜੁੜ ਜੁੜ ਲਾਵਮ ਝੇੜੇ ।ਬਾਬਲੀ ਵੀਰ ਨ ਭਾਦੀ ਹਾਂ ।
ਖੇੜੇ ਭੈੜੇ ਸਖ਼ਤ ਸਤਾਵਿਨ ।ਨੇੜੇ ਵੱਸਦੇ ਮਾਰਣ ਆਵਨ ।
ਸੰਗੀਆਂ ਸੁਰਤੀਆਂ ਤੁਹਮਤ ਲਾਵਨ ।ਕਲ੍ਹੜੀ ਪਈ ਕੁਰਲਾਂਦੀ ਹਾਂ ।
ਸੇਝ ਸੜੇਂਦੀ ਲੰਬੇ ਲੇਂਦੀ ।ਗਾਨੇ ਗਹਿਨੇ ਫਲ ਨ ਪੇਂਦੀ ।
ਤੂਲ ਤਲੇਂਦੀ ਚੂੜ ਜਲੇਂਦੀ ।ਰੋਂਦੀ ਤੇ ਗ਼ਮ ਖਾਂਦੀ ਹਾਂ ।
ਡੁੱਖੜੇ ਪਾਂਵਾਂ ਨੇਂਹ ਨਿਭਾਵਾਂ ।ਤੌਂ ਬਿਨ ਕੇਨੂੰ ਕੂਕ ਸੁਨਾਵਾਂ ।
ਤੱਪਦੀਂ ਖਪਦੀਂ ਵਕਤ ਵੰਜਾਵਾਂ ।ਵਲ ਵਲ ਝੋਕਾਂ ਜਾਂਦੀ ਹਾਂ ।
ਮੂਲਾ ਝੋਕਾਂ ਫੇਰ ਵਸੇਸੀ ।ਸਾਰਾ ਰੋਗ ਅੰਦਰ ਦਾ ਵੇਸੀ ।
ਯਾਰ ਫ਼ਰੀਦ ਅੰਗਨ ਪੌਂ ਪੇਸੀ ।ਡੇਸਮ ਬਾਂਹ ਸਿਰਾਂਦੀਆਂ

Khawaja Farid
About the poet

Khawaja Farid

Khawaja Ghulam Farid Koreja or Khawaja Farid was a 19th-century Punjabi Sufi poet of the Indian subcontinent. He was a scholar and writer who knew several different languages. He belonged to the Chishti–Nizami Sufi order. He was known for his work which helpe…

View profile & all 10 Poems / Stories

More from Khawaja Farid

  1. ਆ ਚੁਣੋਂ ਰਲ ਯਾਰ

    ਆ ਚੁਣੋਂ ਰਲ ਯਾਰ ।ਪੀਲੂੰ ਪੱਕੀਆਂ ਨੀ ਵੇ ।ਕਈ ਬਗੜੀਆਂ, ਕਈ ਸਾਵੀਆਂ ਪੀਲੀਆਂ ।ਕਈ ਭੂਰੀਆਂ ਕਈ ਫਿਕੜੀਆਂ ਨੀਲੀਆਂ ।

    12.8K reads
  2. ਆਹਨ ਅਲੰਦਰ ਰੋਜ਼ ਸ਼ਬ

    ਆਹਨ ਅਲੰਦਰ ਰੋਜ਼ ਸ਼ਬ ।ਪਹੁੰਜੀ ਖੁਦੀ ਮੇਂ ਖੁਦ ਗ਼ਰਕ ।ਹਾਲਤ ਨ ਸੌਮ (ਸੰਲਵਾਂਤ) ਸਲੂਤ ਦੀ ।ਖਵਾਹਸ਼ ਨ ਹਜ ਜ਼ਕਵਾਤ ਦੀ ।

    13.0K reads
  3. ਆ ਮਿਲ ਅੱਜਕਲ ਸੋਹਣਾਂ ਸਾਈਂ

    ਆ ਮਿਲ ਅੱਜਕਲ ਸੋਹਣਾਂ ਸਾਈਂ ।ਨਾ ਤਾਂ ਮੁਫ਼ਤੀ ਖੂਨ ਥੀਸਾਈਂ ।ਤੌਂ ਬਿਨ ਮੂਲ ਨ ਸਹਿੰਦੀਆਂ ਵਾਹੀਂ ।ਸੁਣ ਦਿਲ ਨਾਲ ਤਾਂ ਗਾਲ੍ਹ ਅਖਾਈਂ ।

    12.8K reads
  4. ਆ ਮਿਲ ਮਾਰੂ ਮਾੜਰੋ

    ਆ ਮਿਲ ਮਾਰੂ ਮਾੜਰੋ ।ਥਲ ਵਿੱਚ ਕਰਦੀਆਂ ਧਾਹਾਂ ।ਮਾਰਾ ਹਕਲਾਂ ਕੂਕੜੀਆਂ ।ਕਰ ਕਰ ਲੰਬੜੀਆਂ ਬਾਹਾਂ ।

    12.6K reads
  5. ਆ ਪਹੁੰਤਮ ਜੈਂਦੀ ਮੱਕੇ

    ਆ ਪਹੁੰਤਮ ਜੈਂਦੀ ਮੱਕੇ ।ਏਂਹੀ ਸ਼ਹਿਰ ਮੁਬਾਰਕ ਬੱਕੇ ।ਵਾਹ ਦੇਸ ਅਰਬ ਦਆਿਂ ਚਾਲੀਂ ।ਖੁਸ਼ ਤਰਹੇਂ ਖ਼ੂਬ ਖ਼ਸਾਲੀਂ ।

    12.8K reads

More Poetry & Stories You May Like