ਹਿਕਮਤ's image
0312

ਹਿਕਮਤ

ShareBookmarks

ਹਿਕਮਤ ਓਸ ਖ਼ੁਦਾਵੰਦ ਵਾਲੀ, ਮਾਲਕ ਮੁਲਕ ਮਲਕ ਦਾ ।
ਲੱਖ ਕਰੋੜ ਕਰਨ ਚਤਰਾਈਆਂ, ਕੋਈ ਪਛਾਣ ਨਾ ਸਕਦਾ ।
ਕੁਦਰਤ ਨਾਲ ਰਹੇ ਸਰਗਰਦਾਂ, ਦਾਇਮ ਚਰਖ਼ ਫ਼ਲਕ ਦਾ ।
ਹਾਸ਼ਮ ਖ਼ੂਬ ਹੋਈ ਗੁਲਕਾਰੀ, ਫ਼ਰਸ਼ ਫ਼ਨਾਹ ਖ਼ਲਕ ਦਾ ।੧।

(ਹਿਕਮਤ=ਸਿਆਣਪ, ਸਰਗਰਦਾਂ=ਘੁਕਦਾ, ਦਾਇਮ=ਸਥਾਈ,
ਚਰਖ਼=ਪਹੀਆ, ਫ਼ਲਕ=ਆਕਾਸ਼, ਫ਼ਰਸ਼=ਧਰਤੀ)
Read More! Learn More!

Sootradhar