ਵੇ ਮੈਂ ਭਰੀ ਸੁਗੰਧੀਆਂ ਪੌਣ's image
0411

ਵੇ ਮੈਂ ਭਰੀ ਸੁਗੰਧੀਆਂ ਪੌਣ

ShareBookmarks


ਵੇ ਮੈਂ ਭਰੀ ਸੁਗੰਧੀਆਂ ਪੌਣ,
ਸਜਨ ਤੇਰੇ ਬੂਹੇ
ਵੇ ਤੂੰ ਇਕ ਵਾਰੀ ਤੱਕ ਲੈ ਕੌਣ,
ਸਜਨ ਤੇਰੇ ਬੂਹੇ

ਮੇਰੀ ਕੱਚੜੀ ਪਹਿਲ ਵਰੇਸ
ਸੰਗ ਤੇਰਾ ਚਾਹੇ
ਮੇਰੇ ਸੁੱਚੜੇ ਸੁੱਚੜੇ ਅੰਗ
ਕੇਸ ਅਣਵਾਹੇ
ਹਿੱਕ ਧੁਖੇ ਪਹਿਲੜੀ ਰੀਝ
ਵੇਸ ਮੇਰੇ ਸੂਹੇ

ਮੇਰੀ ਸੁਫ਼ਨੇ-ਵਰਗੀ ਜਿੰਦ
ਆਸ-ਜਿਹੀ ਸੋਹਣੀ
ਵੇ ਮੈਂ ਉਹ ਸਰ ਆਈ ਨ੍ਹਾ
ਨਾਉਂ ਜਿਹਦਾ ਹੋਣੀ
ਮੈਨੂੰ ਭਲਕੇ ਦੀ ਪਰਭਾਤ
ਸਜਨ ਅਜ ਛੂਹੇ

ਮੈਂ ਖੜੀ ਸਜਨ ਤੇਰੇ ਦੁਆਰ
ਝੋਲ ਤਕਦੀਰਾਂ
ਮੇਰੀ ਰੁਸ ਨਾ ਜਾਏ ਸੁਗੰਧ
ਉਡੀਕ ਅਖੀਰਾਂ
ਕਹੀ ਤੱਤੜੀ ਤੱਤੜੀ 'ਵਾ
ਮੇਰਾ ਤਨ ਲੂਹੇ

ਵੇ ਮੈਂ ਭਰੀ ਸੁਗੰਧੀਆਂ ਪੌਣ
ਸਜਨ ਤੇਰੇ ਬੂਹੇ
ਵੇ ਤੂੰ ਇਕ ਵਾਰੀ ਤੱਕ ਲੈ ਕੌਣ
ਸਜਨ ਤੇਰੇ ਬੂਹੇ
('ਅਧਰੈਣੀ' ਵਿੱਚੋਂ)

Read More! Learn More!

Sootradhar