
ਅਸੀਂ ਤਾਂ ਜਿੰਦੀਏ ਦੋ ਮਿੱਟੀਆਂ ਹਾਂ
ਪਹਿਲੀ ਵਾਰ ਆਣ ਮਿਲੇ ਹਾਂ
ਭਲਕੇ ਫੇਰ ਮਿਲਾਂਗੇ ਇਸ ਦਾ ਪਤਾ ਨਹੀਂ ਹੈ
ਰਾਤ ਪਈ ਹੈ
ਤਾਰੇ ਤਾਰੇ ਇਕ ਦੂਜੇ ਦੇ ਕੋਲ ਨੇ ਢੁਕੇ
ਇਸ ਵੇਲੇ ਇਤਿਹਾਸ ਨ ਪੜ੍ਹੀਏ
ਲੱਖ ਤਾਰਿਆਂ ਵਿਚੇ ਮੈਂ ਤੂੰ
ਤਾਰਾ ਤਾਰਾ ਹੋ ਕੇ ਝਿਲਮਿਲ ਜੋਤ ਜਗਾਈਏ
ਇਕ ਦੂਜੇ ਦੀ ਮਿੱਟੀ ਵਿਚੋ ਮਹਿਕ ਉਗਾਈਏ
ਤੇ ਤੁਰ ਜਾਈਏ
ਮੈਂ ਤੇਰੇ ਇਤਿਹਾਸ ਤੋਂ ਮਿਤੀਏ ਕੀ ਲੈਣਾ ਏ
ਤੇ ਮੇਰੇ ਇਤਿਹਾਸ ਤੋਂ ਤੈਨੂੰ ਕੀ ਮਿਲਣਾ ਏਂ !
Read More! Learn More!