ਵਾਕ ਕਵੀ (ਮਕੂਲਾ ਸ਼ਾਇਰ)'s image
0198

ਵਾਕ ਕਵੀ (ਮਕੂਲਾ ਸ਼ਾਇਰ)

ShareBookmarks


ਯਾਰਾਂ ਅਕਲ ਸ਼ਊਰ ਥੀਂ ਦੂਰ ਕਹਿਆ,
ਏਸ ਬਾਤ ਕੋਲੋਂ ਪਰੇਸ਼ਾਨ ਹੋਇਆ ।
ਮੈਨੂੰ ਪਿਆ ਧੋਖਾ ਸ਼ਿਅਰ ਬਹੁਤ ਔਖਾ,
ਕੋਤਾਹ ਅਕਲ ਦਾ ਬਹੁਤ ਹੈਰਾਨ ਹੋਇਆ ।
ਓੜਕ ਹੋ ਲਾਚਾਰ ਕਬੂਲ ਕੀਤਾ,
ਕਿੱਸਾ ਜੋੜਨੇ ਤਰਫ਼ ਧਿਆਨ ਹੋਇਆ ।
ਫ਼ਜ਼ਲ ਸ਼ਾਹ ਅੱਲਾਹ ਤੇ ਰੱਖ ਤਕਵਾ,
ਕਿਹੜਾ ਕੰਮ ਜੋ ਨਹੀਂ ਆਸਾਨ ਹੋਇਆ ।

Read More! Learn More!

Sootradhar