ਇਕ ਰੋਜ਼ ਆਹਾ ਚੰਗਾ ਈਦ ਕੋਲੋਂ,
ਰਲ ਸੈਰ ਗਏ ਸਾਰੇ ਯਾਰ ਮੀਆਂ ।
ਬਾਗ਼ ਬਾਗ਼ ਹੋਏ ਯਾਰ ਬਾਗ਼ ਜਾ ਕੇ,
ਰੰਗਾ ਰੰਗ ਦੀ ਦੇਖ ਬਹਾਰ ਮੀਆਂ ।
ਕਈ ਮਸਤ ਹੋਏ ਸਰੂ ਦੇਖ ਸਿੱਧਾ,
ਕਈ ਦੇਖ ਮਜਨੂੰ, ਮਜਨੂੰ ਵਾਰ ਮੀਆਂ ।
ਅੱਖੀਂ ਯਾਰ ਦੇ ਨਾਲ ਮਿਸਾਲ ਦੇਂਦੇ,
ਕਈ ਨਰਗਸ ਨੂੰ ਦੇਖ ਬੀਮਾਰ ਮੀਆਂ ।
ਕਈ ਰਖ ਖ਼ਿਆਲ ਮਹਿਬੂਬ ਵਾਲਾ,
ਮਹਿੰਦੀ ਦੇਖਦੇ ਦਸਤ ਚਨਾਰ ਮੀਆਂ ।
ਕਈ ਦੇਖ ਸ਼ਮਸ਼ਾਦ ਦਿਲ ਸ਼ਾਦ ਹੋਏ,
ਕਈ ਮੋਤੀਏ ਦੇ ਦੇਖ ਹਾਰ ਮੀਆਂ ।
ਫ਼ਜ਼ਲ ਸ਼ਾਹ ਸਾਰੇ ਯਾਰ ਸੈਰ ਕਰਕੇ,
ਓੜਕ ਬੈਠਦੇ ਨਾਲ ਕਰਾਰ ਮੀਆਂ ।
Read More! Learn More!