ਕਿੱਸੇ ਦਾ ਮੁੱਢ's image
1 min read

ਕਿੱਸੇ ਦਾ ਮੁੱਢ

Fazal Shah SayyadFazal Shah Sayyad
Share0 Bookmarks 226 Reads


ਇਕ ਸ਼ਹਿਰ ਗੁਜਰਾਤ ਝਨਾਉਂ ਕੰਢੇ,
ਉਹਦੇ ਵਿਚ ਤੁੱਲਾ ਘੁਮਿਆਰ ਆਹਾ ।
ਉੱਤਮ ਜਾਤ ਨਜੀਬ ਨਸੀਬ ਵਾਲਾ,
ਮਸ਼ਹੂਰ ਦਰਬਾਰ ਸਰਕਾਰ ਆਹਾ ।
ਅਫ਼ਲਾਤੂਨ ਲੁਕਮਾਨ ਸ਼ਾਗਿਰਦ ਉਸਦੇ,
ਅਕਲ ਹੋਸ਼ ਦਾ ਬਹੁਤ ਹੁਸ਼ਿਆਰ ਆਹਾ ।
ਗੋਇਆ ਚੀਨ ਦਾ ਸੀ ਚੀਨੀ ਸਾਜ਼ ਤੁੱਲਾ,
ਨਾਲ ਕਸਬ ਕਮਾਲ ਵਿਹਾਰ ਆਹਾ ।
ਕੂਜ਼ੇ ਬਾਦੀਏ ਕਰੇ ਤਿਆਰ ਐਸੇ,
ਜਿਸ ਦੇਖਿਆ ਸੋ ਤਲਬਗਾਰ ਆਹਾ ।
ਜਾ ਕੇ ਨਜ਼ਰ ਗੁਜ਼ਾਰਦਾ ਪੇਸ਼ ਸ਼ਾਹਾਂ,
ਏਸ ਚਾਲ ਕੋਲੋਂ ਮਾਲਦਾਰ ਆਹਾ ।
ਸਾਰਾ ਮੁਲਕ ਪੰਜਾਬ ਉਹਦੇ ਭਾਂਡਿਆਂ ਦਾ,
ਬੜੇ ਸ਼ੌਕ ਸੇਤੀ ਖ਼ਰੀਦਦਾਰ ਆਹਾ ।
ਫ਼ਜ਼ਲ ਸ਼ਾਹ ਹਰ ਸਿਫ਼ਤ ਮੌਸੂਫ਼ ਤੁੱਲਾ,
ਨੇਕ ਨਾਮ ਬੇਅੰਤ ਸ਼ੁਮਾਰ ਆਹਾ ।

No posts

No posts

No posts

No posts

No posts