ਦੁਆ, ਅੱਲਾਹ ਦੀ ਦਰਗਾਹ ਵਿਚ's image
1 min read

ਦੁਆ, ਅੱਲਾਹ ਦੀ ਦਰਗਾਹ ਵਿਚ

Fazal Shah SayyadFazal Shah Sayyad
Share0 Bookmarks 172 Reads


ਕੌਲ ਪਾਲਣਾ ਬਹੁਤ ਜ਼ਰੂਰ ਹੋਇਆ,
ਕੀਤਾ ਦੋਸਤਾਂ ਨਾਲ ਇਕਰਾਰ ਅੱਲਾਹ ।
ਮੈਨੂੰ ਅਕਲ ਸ਼ਊਰ ਦੀ ਦਾਤ ਬਖਸ਼ੀਂ,
ਫ਼ਰਿਆਦ ਕਰਾਂ ਔਗਣਹਾਰ ਅੱਲਾਹ ।
ਤੇਰੀ ਮਿਹਰ ਬਾਝੋਂ ਕੀਕਰ ਸ਼ਿਅਰ ਹੋਵੇ,
ਮੈਂਥੇ ਹਰਫ਼ ਦਾ ਨਹੀਂ ਤਕਰਾਰ ਅੱਲਾਹ ।
ਵਗੇ ਸ਼ਿਅਰ ਦਾ ਬਹਿਰ ਪੁਰ ਲਹਿਰ ਡੂੰਘਾ,
ਨਹੀਂ ਸ਼ਿਅਰ ਸੰਦੀ ਮੈਨੂੰ ਸਾਰ ਅੱਲਾਹ ।
ਕਰੀਂ ਸ਼ਿਅਰ ਮੇਰਾ ਪੁਰ ਸਿਹਰ ਸਾਈਆਂ,
ਤੈਥੀਂ ਫ਼ਜ਼ਲ ਦਾ ਨਹੀਂ ਸ਼ੁਮਾਰ ਅੱਲਾਹ ।
ਫ਼ਜ਼ਲ ਸ਼ਾਹ ਫ਼ਕੀਰ ਦਿਲਗੀਰ ਸੰਦਾ,
ਕਰੀਂ ਫ਼ਜ਼ਲ ਸੇਤੀ ਬੇੜਾ ਪਾਰ ਅੱਲਾਹ ।

No posts

No posts

No posts

No posts

No posts