ਅਬ ਲਗਨ ਲਗੀ ਕਿਹ ਕਰੀਏ's image
0326

ਅਬ ਲਗਨ ਲਗੀ ਕਿਹ ਕਰੀਏ

ShareBookmarks


ਅਬ ਲਗਨ ਲਗੀ ਕਿਹ ਕਰੀਏ ?
ਨਾ ਜੀ ਸਕੀਏ ਤੇ ਨਾ ਮਰੀਏ ।

ਤੁਮ ਸੁਣੋ ਹਮਾਰੀ ਬੈਨਾ,
ਮੋਹੇ ਰਾਤ ਦਿਨੇ ਨਹੀਂ ਚੈਨਾ,
ਹੁਣ ਪੀ ਬਿਨ ਪਲਕ ਨਾ ਸਰੀਏ ।
ਅਬ ਲਗਨ ਲਗੀ ਕਿਹ ਕਰੀਏ ?

ਇਹ ਅਗਨ ਬਿਰਹੋਂ ਦੀ ਜਾਰੀ,
ਕੋਈ ਹਮਰੀ ਪ੍ਰੀਤ ਨਿਵਾਰੀ,
ਬਿਨ ਦਰਸ਼ਨ ਕੈਸੇ ਤਰੀਏ ?
ਅਬ ਲਗਨ ਲਗੀ ਕਿਹ ਕਰੀਏ ?

ਬੁੱਲ੍ਹੇ ਪਈ ਮੁਸੀਬਤ ਭਾਰੀ,
ਕੋਈ ਕਰੋ ਹਮਾਰੀ ਕਾਰੀ,
ਇਕ ਅਜਿਹੇ ਦੁੱਖ ਕੈਸੇ ਜਰੀਏ ?
ਅਬ ਲਗਨ ਲਗੀ ਕਿਹ ਕਰੀਏ ?

Read More! Learn More!

Sootradhar