ਬੇ-ਬਾਝ ਤੈਂਡੜੇ ਕੌਣ ਬਾਝ(ਵਾਅਜ਼) ਕਰੇ's image
1 min read

ਬੇ-ਬਾਝ ਤੈਂਡੜੇ ਕੌਣ ਬਾਝ(ਵਾਅਜ਼) ਕਰੇ

Ali Haider MultaniAli Haider Multani
0 Bookmarks 166 Reads0 Likes


ਬੇ-ਬਾਝ ਤੈਂਡੜੇ ਕੌਣ ਬਾਝ(ਵਾਅਜ਼) ਕਰੇ,
ਤੈਂਡੇ ਅੱਗੜੇ ਕੌਣ ਵਸੀਲੜਾ ਏ ।
ਤੈਂਡੇ ਬਾਝ ਮੈਂ ਤਾਂ ਨਿੱਤ ਰਹਾਂ ਖੜੀ,
ਰੰਗ ਰੱਤੜਾ ਸਾਂਵਲਾ ਪੀਲੜਾ ਏ ।
ਕਰ ਬਾਹੁੜੀ ਤੇ ਸੁਣ ਕੂਕ ਮੇਰੀ,
ਮੈਂਡੀ ਪੱਸਲੀ ਦੇ ਮੁੱਢ ਵੀਲੜਾ ਏ ।
ਹੈਦਰ ਯਾਰ ਮਿਲੇ ਤਾਂ ਮੈ ਜੀਵਣੀ ਹਾਂ,
ਦਾਰੂ ਜੀਵਣੇ ਦਾ ਏਹਾ ਹੀਲੜਾ ਏ ।੨।

No posts

Comments

No posts

No posts

No posts

No posts