ਜਦ ਜਦ ਮੈਨੂੰ ਤੇਰੀ ਲੋੜ ਪਈ ਤਦ ਤਦ ਤੂੰ ਨੇੜੇ ਆਇਆ ਸੀ ਮੇਰੇ ਖੱਬੇ ਪਾਸੇ ਬਹਿ ਕੇ ਮੇਰੇ ਸੀਸ ਉੱਤੇ ਹੱਥ ਫੇਰ ਕੇ ਮੈਨੂੰ ਦੋ ਗੱਲਾਂ ਇਸ਼ਕਾ ਦੀ ਦੱਸ ਕੇ ਮੇਰਾ ਹੌਸਲਾ ਵਧਾਇਆ ਸੀ ਮੈਨੂੰ ਤਾਂ ਕੇਵਲ ਤੇਰੀ ਸਾਂਝ ਚਾਹੀਦੀ ਹਰ ਰਣ ਨੂੰ ਫਤਹਿ ਕਰਨ ਲਈ ਤੂੰ ਤਾਂ ਮੇਰੇ ਲਈ ਮੇਰੀ ਹੀਰ ਤੇ ਤੂੰ ਹੀ ਮੇਰੇ ਪੀਰ ਵਾਂਗ ਤੇਰੀ ਸੰਗਤ ਪਾ ਕੇ ਮੈ ਤਾਂ ਨਿਹਾਲ ਹੋ ਜਾਵਾਂਗਾ