ਤਾਰਿਆਂ ਦੀ ਮੰਜੀ's image
75K

ਤਾਰਿਆਂ ਦੀ ਮੰਜੀ

ਇਹ ਓਹਨਾ ਦਿਨਾਂ ਦੀ ਗਲ ਹੈ ਜਦੋਂ ਗਰਮੀਆਂ ਵਿੱਚ ਸਾਡਾ ਸਾਰਾ ਟੱਬਰ ਕੋਠੇ ਉੱਤੇ ਮੰਜੇ ਡਾਹ ਕੇ ਤੇ ਸਾਹਮਣੇ ਪਖੇ ਲਾ ਕੇ ਸੌਂਦੇ ਸੀ।

ਬਚਪਨ ਦੇ ਓਹਨਾਂ ਰਾਤਾ ਵਿੱਚ ਬੱਤੀ ਜਾਣਾ ਤਾਂ ਆਮ ਗੱਲ ਸੀ। ਅਸੀ ਸੌਣ ਲਈ ਲੰਮੇ ਪਏ ਹੀ ਸੀ ਕੇ ਬੱਤੀ ਚਲੀ ਗਈ। ਕੁਝ ਹੀ ਮਿੰਟਾਂ ਵਿੱਚ ਮੱਛਰ ਤੇ ਗਰਮੀ ਪਰੇਸ਼ਾਨ ਕਰਨ ਲੱਗ ਪਏ। ਅੱਜ ਯਾਦ ਕਰਦੇ ਹਾਂ ਤਾਂ ਹਾਸਾ ਆਉਂਦਾ ਹੈ, ਪਰ ਓਸ ਵੇਲੇ ਮੇਰੀ ਬੇਚੈਨੀ ਵੇਖਦੇ ਹੋਏ ਮੰਮੀ ਨੇ ਹੱਥ ਨਾਲ ਪੱਖੀ ਝੱਲਦੇ ਹੋਏ ਕਿਹਾ " ਤਾਰਿਆਂ ਦੀ ਮੰਜੀ ਦੇਖੀ ਹੈ ਕਦੀ?" ਮੈਂ ਅਸਮਾਨ ਵੱਲ ਵੇਖਦੇ ਹੋਏ ਪੁੱਛਿਆ " ਤਾਰਿਆਂ ਦੀ ਮੰਜੀ?" "ਜਿਵੇ ਸਾਡੀ ਮੰਜੀ ਦੇ ਚਾਰ ਪਾਵੇ ਨੇ, ਤਾਰਿਆਂ ਦੀ ਚਾਰ ਪਾਵਿਆਂ ਵਾਲੀ ਮੰਜੀ ਹੁੰਦੀ ਹੈ ਅਸਮਾਨ ਵਿਚ, ਦੇਖੀ ਜੇ ਤੈਨੂੰ ਕਿਤੇ ਲਭਦੀ ਹੈ "। ਤਾਰਿਆਂ ਦੀ ਮੰਜੀ ਲਭਦੇ ਲਭਦੇ, ਨੀਂਦ ਸਿਰਹਾਣੇ ਆ ਬਹਿੰਦੀ ਸੀ। ਸਾਰਾ ਬਚਪਨ ਖੁੱਲ੍ਹੇ ਅਸਮਾਨ ਵਿੱਚ ਹਰ ਰਾਤ ਤਾਰਿਆਂ ਦੀ ਮੰਜੀ ਲਭਦੇ ਲਭਦੇ ਬੀਤ ਗਿਆ।


ਓਹ ਦਿਨ ਬੀਤ ਗਏ, ਤੇ ਮੈਂ ਕੰਮਕਾਰ ਲਈ ਘਰੋਂ ਦੂਰ ਇਕ ਮਹਾਨਗਰ ਆ ਗਈ। ਮਹਾਨਗਰ ਸ਼ਹਿਰ ਬੋਹੁਤ ਵੱਡਾ ਹੁੰਦਾ ਹੈ, ਪਰ ਉੱਥੇ ਦੇ ਘਰ ਓਨੇ ਹੀ ਛੋਟੇ - ਕਬੂਤਰ-ਖਾਨੇ ਵਰਗੇ, ਤੇ ਓਹਨਾ ਦੀਆਂ ਖਿੜਕੀਆਂ ਵਿਚੋਂ ਦਿਸਦਾ ਅਸਮਾਨ ਹੋਰ ਵੀ ਛੋਟਾ ਤੇ ਧੁੰਦਲਾ। ਕਦੇ ਜੇਕਰ ਅਸਮਾਨ ਵਲ ਧਿਆਨ ਚਲਾ ਵੀ ਜਾਂਦਾ ਤਾਂ ਇੱਕਾ ਦੁੱਕਾ ਕੋਈ ਤਾਰਾ ਦਿੱਖ ਜਾਂਦਾ ਸੀ।ਤੇ ਹੁਣ ਚੰਨ, ਸੂਰਜ ਤੇ ਤਾਰਿਆਂ ਨੂੰ ਵੇਖਣ ਦਾ ਵੇਹਲ ਵੀ ਨਹੀਂ ਸੀ। ਚੰਨ ਵਿਚਾਰਾ ਆਪ ਹੀ ਕਦੇ ਆਪਣੀ ਚਾਨਣੀ ਨੂੰ ਬਾਰੀ ਰਾਹੀਂ ਕਮਰੇ ਚ ਭੇਜ ਦਿੰਦਾ ਤੇ ਕਦੇ ਆਪ ਖਿੜਕੀ ਚ ਆ ਖਲੋਂਦਾ । ਪਰ ਹੁਣ ਮੇਰਾ ਅਸਮਾਨ ਦੇ ਚੰਨ ਵਲ ਧਿਆਨ ਨਹੀਂ ਸੀ। ਮੇਰਾ ਚੰਨ ਤਾਂ ਧਰਤੀ ਤੇ ਉਤਰ ਆਇਆ ਸੀ। ਚੰਨ ਮਾਹੀ ਬਣ ਕੇ। ਹੁਣ ਦਿਨ ਤੇ ਰਾਤ, ਚੰਨ ਮਾਹੀ ਦੇ ਨਾਂ ਹੋ ਗਏ ਸੀ।


ਓਹ ਜ਼ਮਾਨਾ ਵੀ ਗੁਜ਼ਰ ਗਿਆ ਤੇ ਅਸੀ ਮਹਾਨਗਰ ਛੱਡ ਕੇ ਪਰਦੇਸਾ ਵਿੱਚ ਆ ਵਸੇ।ਅਸੀਂ ਮਤਲਬ ਮੈ ਤੇ ਮੇਰਾ ਚੰਨ ਮਾਹੀ - ਮੇਰੇ ਸ਼ਰਮਾ ਜੀ। ਏਥੇ ਦਾ ਅਸਮਾਨ ਬੜਾ ਖੁੱਲਾ ਤੇ ਸਾਫ਼ ਹੈ। ਕਿਸੇ ਕਿਸੇ ਰਾਤ ਚੰਨ ਵੀ ਬੜਾ ਵੱਡਾ ਦਿਸਦਾ ਹੈ।ਇਕ ਦਿਨ ਛੁੱਟੀ ਸੀ, ਮੈ ਤੇ ਸ਼ਰਮਾ ਜੀ ਰਾਤੀ ਸਮੁੰਦਰ ਦੇ ਕਿਨਾਰੇ ਟਹਿਲਣ ਨਿਕਲ ਆਏ। ਠੰਡੀ ਰੇਤ ਤੇ ਬੈਠੇ ਅਸੀ ਅਸਮਾਨ ਵਲ ਦੇਖ ਰਹੇ ਸੀ। ਓਸ ਰਾਤ ਦੇ ਅਸਮਾਨ ਵਿਚ ਚੰਨ ਨਹੀਂ ਸੀ। ਦੂਰ ਦੂਰ ਤਕ ਅਸਮਾਨ ਤਾਰਿਆਂ ਨਾਲ ਭਰਿਆ ਹੋਇਆ ਸੀ। ਏਨੇ ਤਾਰੇ ਮੈ ਸ਼ਾਇਦ ਪਹਿਲਾਂ ਕਦੇ ਨਹੀਂ ਸੀ ਦੇਖੇ। ਸ਼ਰਮਾ ਜੀ ਨੇ ਤਾਰਿਆਂ ਨੂੰ ਵੇਖਦੇ ਹੋਏ ਕਿਹਾ "ਤਾਰੇ ਕਿੰਨੇ ਸੋਹਣੇ ਲੱਗ ਰਹੇ ਨੇ!" ਮੈ ਤਾਰਿਆਂ ਨੂੰ ਬੜੀ ਦੇਰ ਤੋਂ ਦੇਖ ਰਹੀ ਸੀ ਤੇ ਓਹਨਾ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ

Read More! Earn More! Learn More!