ਓਹ ਨਾਰਾਜ਼ ਹੈ's image
349K

ਓਹ ਨਾਰਾਜ਼ ਹੈ

ਇੰਝ ਤਾਂ ਅਸੀ ਇਕ ਦੂਜੇ ਨੂੰ ਕਈ ਸਾਲਾਂ ਤੋਂ ਜਾਣਦੇ ਸੀ,
ਪਰ ਸਾਡੀ ਜਾਨ-ਪਹਿਚਾਣ ਇਕ ਕਰੀਬੀ ਗੀਤਕਾਰ ਮਿੱਤਰ ਰਾਹੀਂ ਹੋਈ।
ਮੈਨੂੰ ਯਾਦ ਨਹੀਂ ਮੈ ਫੇਰ ਓਹਨੂੰ ਕਦੋਂ ਤੇ ਕਿੱਥੇ ਮਿਲੀ । ਕਦੋਂ ਸਾਡਾ ਇਕ ਕਰੀਬੀ ਰਿਸ਼ਤਾ ਬਣ ਗਿਆ, ਪਤਾ ਹੀ ਨਹੀਂ ਲਗਾ ।

ਓਹ ਅਕਸਰ ਰਾਤੀ ਮੇਰੇ ਸਿਰਹਾਣੇ ਆ ਬਹਿੰਦੀ। ਗੱਲਾਂ ਦੀ ਬੜੀ ਸ਼ੌਕੀਨ ਸੀ, ਹਰ ਵਾਰ ਨਵੀਂ ਗੱਲ ਛੇੜ ਲੈਂਦੀ।ਜਦੋਂ ਤਕ ਗੱਲ ਉਸ ਦੇ ਮੁਤਾਬਕ ਪੂਰੀ ਨਾ ਹੋ ਜਾਵੇ, ਮਜਾਲ ਹੈ ਕਿ ਮੈ ਸੌ ਜਾਵਾਂ ? ਜੇ ਕਦੀ ਮੇਰੀ ਅੱਖ ਲੱਗ ਜਾਵੇ, ਕੱਚੀ-ਪੱਕੀ ਨੀਂਦ ਵਿਚ ਓਹਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜਦੀ ਰਹਿੰਦੀ। ਕਦੇ ਕਦੇ ਤਾਂ ਮੈਨੂੰ ਨੀਂਦ ਵਿਚੋਂ ਉਠਾ ਕੇ ਆਪਣੀ ਗੱਲ ਪੂਰੀ ਕਰਦੀ। ਬੜੀ ਜ਼ਿੱਦੀ ਸੀ, ਮੇਰੀ ਤਰ੍ਹਾਂ ।

ਥੋੜੇ ਹੀ ਦਿਨਾਂ ਵਿੱਚ ਸਾਡਾ ਰਿਸ਼ਤਾ ਬੋਹੁਤ ਗੂੜਾ ਹੋ ਗਿਆ ਸੀ । ਮੈ ਉਸਨੂੰ ਆਪਣੇ ਕੁਝ ਕਰੀਬੀ ਦੋਸਤਾਂ ਨਾਲ ਮਿਲਵਾਇਆ। ਪਹਿਲੀ ਮੁਲਾਕਾਤ ਚ ਹੀ ਓਹ ਸਭ ਦਾ ਦਿਲ ਜਿੱਤ ਲੈਂਦੀ। ਇੱਕ ਦਿਨ ਮੈ ਓਸਨੂੰ ਬਿਨਾ ਦੱਸੇ ਇਕ ਕਰੀਬੀ ਦੋਸਤ ਦੀ ਮਹਿਫ਼ਿਲ ਵਿਚ ਲੈ ਗਈ, ਤੇ ਸਭ ਨੂੰ ਓਸ ਨਾਲ ਰੁਬਰੂ ਕਰਵਾਇਆ। ਓਹਨੇ ਕੁਝ ਪਲਾਂ ਵਿਚ ਹੀ ਸਭ ਨੂੰ ਮੋਹ ਲਿਆ, ਸਭ ਉਸਦੀ ਤਾਰੀਫ਼ ਕਰਦੇ ਨਹੀਂ ਥਕ ਰਹੇ ਸੀ। ਓਹਦੇ ਸੱਚੇ ਸੁੱਚੇ ਸ਼ਬਦਾ ਨੇ ਹਰ ਇਕ ਦੇ ਦਿਲ ਨੂੰ ਛੂ ਲਿਆ। ਮੈ ਬੋਹੁਤ ਖੁਸ਼ ਸੀ। ਪਰ ਸ਼ਾਇਦ ਓਹ ਘਬਰਾ ਗਈ .. ਸ਼ਾਇਦ ਓਹ ਸਾਰਿਆ ਦੇ ਸਾਹਮਣੇ ਆਉਣ ਲਈ ਤਿਆਰ ਨਹੀਂ ਸੀ।

ਮੇਰੀ ਕਵਿਤਾ ਮੇਰੇ ਤੋਂ ਰੁੱ
Read More! Earn More! Learn More!