7 ਅਕਤੂਬਰ, 1930;ਲਾਹੌਰ

ਕੁਝ ਪੱਤਰ ਲੈ ਕੇ ਇੱਕ ਦੂਤ ਸੈਂਟਰਲ ਜੇਲ੍ਹ ਵਿੱਚ ਆਇਆ ਸੀ,

ਤਿੰਨ ਸ਼ੇਰਾਂ ਦਾ ਸਰਕਾਰ ਨੇ ਅੱਜ ਖੇਲ੍ਹ ਹੀ ਮੁਕਾਇਆ ਸੀ।


ਫ਼ਾਂਸੀ ਦੇ ਲਿਖੇ ਹੁਕਮ ਤੇ, ਕਾਲੇ ਰੰਗ ਨਾਲ ਘੇਰਾ ਕੀਤਾ ਸੀ,

ਇਹਨਾਂ ਸ਼ੇਰਾਂ ਨੇ ਸਰਕਾਰ ਦੀ , ਜੋ ਨੱਕ ‘ਚ ਦਮ ਕਰ ਦਿੱਤਾ ਸੀ।


ਜੰਗਲ ਦੀ ਅੱਗ ਵਾਂਗ ਫ਼ੈਲੀ ਇਹ ਖ਼ਬਰ ਸੀ, 

ਦਫ਼ਾ 144 ਵੀ ਲੱਗੀ ਬੜੀ ਜਬਰ ਸੀ।


ਸਕੂਲ, ਕਾਲਜ ਬੰਦ ਹੋਏ; ਲੋਕਾਂ ਕੀਤੀ ਪੂਰੀ ਹੜਤਾਲ ਸੀ,

ਜ਼ਾਲਮ ਹਾਕਮਾਂ ਦੇ ਮਨ ਆਇਆ, ਕੈਸਾ ਭੈੜਾ ਇਹ ਖ਼ਿਆਲ ਸੀ।



        23 ਮਾਰਚ,1931


ਹੱਸਦੇ ਹੋਏ ਉਸ ਲੰਮੇ ਜਿਹੇ ਗੱਭਰੂ ਨੇ, ਡਿਪਟੀ ਕਮਿਸ਼ਨਰ ਨੂੰ ਆਿਖਆ,

“ਖ਼ੁਸ਼ਨਸੀਬ ਹੋ ਜਨਾਬ, ਜੋ ਮੌਤ ਨੂੰ ਗਲਵੱਕੜੀ ਪਾਉਂਦੇ ਇਨਕਲਾਬੀਆਂ ਨੂੰ ਵੇਖਿਆ।”


ਸਵਾ ਸੱਤ ਵਜੇ ਸ਼ਾਮੀਂ ਇਨਕਲਾਬ- ਜਿੰਦਾਬਾਦ ਦੇ ਨਾਅਰੇ ਉਹਨਾਂ ਲਾਏ ਸੀ,

ਸਾਢੇ ਸੱਤ ਵਜੇ ਫ਼ਾਂਸੀਆਂ ਦੇ ਫੰਦੇ ਚੁੰਮ ਕੇ ਗਲੇ ‘ਚ ਪਾਏ ਸੀ।


ਗੋਰਿਆਂ ਨੇ ਜ਼ੁਲਮ ਦੀ ਹਰ ਹੱਦ ਪਾਰ ਕੀਤੀ ਸੀ,

ਤੈਅ ਸਮੇਂ ਤੋਂ ਗਿਆਰਾਂ ਘੰਟੇ ਪਹਿਲਾਂ ਹੀ ਫ਼ਾਂਸੀ ਦਿੱਤੀ ਸੀ।

 

Suruchi.