ਇਹ ਹੈ ਫੌਜ ਅੰਨਦਾਿਤਆਂ ਦੀ, ਜਿੰਨ੍ਹਾਂ ਦੇ ਹਿੱਸੇ ਆਈਆੰ ਅੱਜ ਜੰਗਾਂ ਨੇ,

ਨਾ ਰੁਕਣ ਅਤੇ ਨਾ ਝੁਕਣ ਇਹ, ਕੁਝ ਹੱਕ ਇਹਨਾਂ ਦੇ ਕੁਝ ਮੰਗਾਂ ਨੇ।


ਹਰ ਰੁੱਤ ਗਰਮੀ,ਸਿਆਲ ਵਿੱਚ; ਦਿਨ ਰਾਤ ਵਾਹੀ ਕਰਦੇ ਨੇ, 

ਚਾਵਲ , ਕਣਕ , ਬਾਜਰੇ, ਮੱਕੀ ਨਾਲ; ਦੇਸ਼ ਦੇ ਅੰਨ ਭੰਡਾਰ ਭਰਦੇ ਨੇ।


ਉਹ ਸਨ ਵਿਦੇਸ਼ੀ ਹਕੂਮਤਾਂ, ਜਿੰਨ੍ਹਾਂ ਖਿਲਾਫ਼ ਅੰਦੋਲਨ ਚਲਾਏ ਸੀ,

ਪਰ ਆਉਣਗੇ ਚੰਗੇ ਦਿਨ ਸੋਚ ਕੇ, ਇਹ ਹਾਕਮ ਚੁਣਕੇ ਬਿਠਾਏ ਸੀ।


‘ਪਗੜੀ ਸੰਭਾਲ ਜੱਟਾ’ ਇਹ , ਅਜੀਤ ਸਿੰਘ ਦੀ ਉਹੀ ਲਹਿਰ ਏ,

ਹਿੱਲ ਜਾਂਦੀਆਂ ਸਰਕਾਰਾਂ ਨੇ, ਜਦ ਬਰਸਦਾ ਲੋਕਾਂ ਦਾ ਕਹਿਰ ਏ।


ਅੰਨਦਾਤਾ ਜੀਵਨਦਾਤਾ ਇਹ, ਅੱਜ ਸੜਕਾਂ ਤੇ ਬਹਾਲ ਏ,

‘ਜੈ ਜਵਾਨ ਜੈ ਕਿਸਾਨ’ ਕਹਿਣ ਵਾਲਾ, ਪੂਰਾ ਦੇਸ਼ ਇਹਨਾਂ ਦੇ ਨਾਲ ਏ