ਕਾਲਾ - ਖੇਸ !


ਦਿਨ ਮਾਘੀ ਦਾ 

ਨਹਾ ਘਰੋਂ ਤੁਰਿਆ 

ਨਵਾਂ ਖੇਸ ਲੈਣ ਚੱਲਿਆ 

ਦੁਕਾਨ ਪਹਿਲੀ ਤੇ ਨਾਂ

ਰੰਗ ਲਾਲ ਹੈ ਤਾਂ 

ਦੂਜੀ ਤੇ ਵੀ ਨਾਂ - ਪੀਲਾ ਹੈ ਤਾਂ 

ਤੀਜੇ ਕਾਲਾ ਟਕਰਿਆ 

ਝੱਟ ਕੀਤੀ ਹਾਂ 

ਰੰਗ ਜੋ ਕਾਲਾ ਹੈ ਤਾਂ 

ਸ਼ਗਨਾਂ ਵਾਲੇ ਰੰਗ ਛੱਡਦਾ - ਕਿਓਂ ਰੁਕਿਆ ਕਾਲੇ ਆ ?

ਪੰਡਿਤ ਦਸਿਆ ਸੀ ਤਾਂ -

'' ਨਵੇਂ ਸਾਲ ਤੇ ਮੜ੍ਹ ਦੀਂ ਕਿਸੇ ਮਾੜੂ ਨੂੰ ਉਣੀ ਖੇਸ ਵਿਚ ਦਾਨ 

ਚੰਗਾ ਬੀਤੂ ਤੇਰਾ ਸਾਰਾ ਸਾਲ

ਬਸ ਇਕ ਗੱਲ ਦਾ ਰੱਖੀਂ ਖਿਆਲ

ਰੰਗ ਮੰਗਲ ਲਾਲ ਨਾ ਹੋਵੇ

ਨਾ ਬਸੰਤੀ ਪੀਲਾ ਹੋਵੇ 

ਨਾ ਹੀ ਹੋਵੇ ਕੋਈ ਹੋਰ ਚੰਗੇਰਾ 

 ਕਾਲਾ ਬਸ ਕਾਲਾ ! ''


ਮੈਂ ਪਾਵਾਂ ਕੱਪੜ ਸੁੱਧ ਸਫ਼ੇਦ 

ਬਰਬਾਦ ਜਿਹੜਾ ਅੱਗੇ ਉਸਨੂੰ ਮੜ੍ਹਤਾ ਮਨਹੂਸ ਕਾਲਾ - ਖੇਸ !