ਸਮੇਂ ਦੀ ਕਸੌਟੀ ਤੇ

ਅਸੀਂ ਸਾਰੇ ਖੜੇ ਹਾਂ

ਕਲਮ ਹੱਥ ਵਿੱਚ,

ਜਬਾਨ ਮੂੰਹ ਵਿੱਚ ਲੈ ਕੇ

ਜੇ ਅੱਜ ਸੱਚ ਨਾ ਲਿਖਿਆ

ਤੇ ਸੱਚ ਨ ਬੋਲਿਆ

ਤਾਂ ਕੱਲ ਅਸੀਂ ਵੀ

ਅਮੀਰ ਦੇ

ਚਾਪਲੂਸਾਂ ਚ ਸ਼ੁਮਾਰ

ਕਿਸੇ ਚੌਕ, ਪਾਰਕ ਵਿੱਚ

ਜਾਂ

ਕਿਸੇ ਵੀਰਾਨ ਜਗ੍ਹਾ

ਆਪਣੀ

ਇਸ ਗੂੰਗੀ ਕਮਾਈ

ਦੀ ਮਿੱਟੀ ਵਿੱਚ

ਅੱਧੇ ਜਾਂ ਪੂਰੇ

ਗੱਡੇ ਹੋਏ ਮਿਲਾਂਗੇ

ਅਤੇ

ਆਉਂਦੇ ਜਾਂਦੇ ਪਰਿੰਦੇ

ਸਾਡੇ ਇਸ ਗੁਨਾਹ ਲਈ

ਲਾਹਨਤਾਂ ਪਾਉਂਦੇ ਲੰਘਣਗੇ ।