ਉਹ ਭਰਿਆ ਦਰੱਖਤ ਖਾਲੀ ਖਾਲੀ ਏ,
ਪਤਝੜ ਆ ਗਈ ਹੋਣੀ ਏ...
ਲਹਿਰ ਨੂੰ ਸੀ ਰੱਬ ਦੇ ਪੈਰਾਂ ਨੂੰ ਚੁੰਮੇਗੀ,
ਚਾਅ ਚਾਅ ਚ ਹੀ ਮੇਰਾ ਰੇਤ ਦਾ ਘਰ ਢਾਅ ਗਈ ਹੋਣੀ ਏ...
ਰੌਸ਼ਨੀ ਦੇ ਦੇ ਥੱਕ ਗਿਆ, ਅੱਜ ਸੂਰਜ ਨੇ ਦੁਨੀਆ ਵੇਖਣੀ ਸੀ,
ਤਾਹੀਂ ਧਰਤੀ ਬੱਦਲਾਂ ਓਹਲੇ ਸ਼ਰਮਾ ਗਈ ਹੋਣੀ ਏ...
ਰੱਬ ਦੇ ਘਰ ਨੂੰ ਜਾ ਰਿਹਾ ਕੋਈ ਨਿਰਾਸ਼ ਸੀ,
ਤਾਹੀਂ ਪਰਬਤ ਓਹਨੂੰ ਹਮੇਸ਼ਾ ਲਈ ਸਹਿਲਾ ਗਈ ਹੋਣੀ ਏ...
ਬੱਚ ਗਿਆ ਸੀ ਉਹ ਕਹਿੰਦੇ ਕਰਾਮਾਤ ਹੋਈ,
ਸ਼ਾਇਦ ਕਿਸੇ ਗਰੀਬ ਦੀ ਦੁਆ ਸਾਹਮਣੇ ਆ ਗਈ ਹੋਣੀ ਏ...