ਕੰਮ ਵੀ ਬਥੇਰੇ ਨੇ,
ਗ਼ਮ ਵੀ ਬਥੇਰੇ ਨੇ,
ਫੇਰ ਵੀ ਆਂ ਲੱਗੇ ਹੋਏ,
ਦਮ ਵੀ ਬਥੇਰੇ ਨੇ,

ਟੁੱਟੇ ਭੱਜੇ ਜਿੱਦਾਂ ਦੇ ਵੀ,
ਫੱਟੇ ਚੁੱਕੀ ਜਾਂਦੇ ਆਂ,
ਕੰਮ ਸੁਲਝਾ ਦੇਂਦੇ,
ਸੰਦ ਵੀ ਬਥੇਰੇ ਨੇ,

ਕਿਥੋਂ ਕਿਥੋਂ ਲੰਘੇ ਆਂ,
ਕਿੰਝ ਸਮਝਾਵਾਂ ਥੋਨੂੰ,
ਰਸਤੇ ਬਣਾਏ ਖੁਦ,
ਬੰਬ ਵੀ ਬਥੇਰੇ ਨੇ,

ਲੰਬੀ ਦੌੜ ਜਿੰਦਗੀ ਦੀ,
ਹੋਲੀ ਹੋਲੀ ਜਿੱਤ ਹੁੰਦੀ,
ਮੁੱਕ ਜੇ ਉੱਮੀਦ ਤਾਂ
ਅਰੰਭ ਵੀ ਬਥੇਰੇ ਨੇ,

ਕੰਮ ਵੀ ਬਥੇਰੇ ਨੇ,
ਗ਼ਮ ਵੀ ਬਥੇਰੇ ਨੇ,
ਫੇਰ ਵੀ ਆਂ ਲੱਗੇ ਹੋਏ,
ਦਮ ਵੀ ਬਥੇਰੇ ਨੇ,