ਤੂੰ ਰੁੱਸੇ ਤੇ ਮੈਂ ਮਨਾ ਲਵਾਂ
ਹਿੱਕ ਨਾਲ ਅਪਣੇ ਮੈਂ ਲਾ ਲਵਾਂ
ਮੈਨੂੰ ਦਸ ਤੂ ਮੇਰੇ ਮਹਿਰਮਾਂ
ਕਿੰਜ ਮੈਂ ਤੈਨੂੰ ਹੁਣ ਪਾ ਲਵਾਂ
ਅੱਖਾਂ ਵਿਚ ਕੱਜਲ਼ ਵੀ ਪਾ ਲਵਾਂ
ਬੁਲਾਂ ਤੇ ਲਾਲੀ ਵੀ ਲਾ ਲਵਾਂ
ਤੇਰੇ ਰੰਗ ਵਿਚ ਰੰਗਾਂ ਮਹਿਰਮਾਂ
ਤੈਨੂੰ ਅਪਣੇ ਵਿਚ ਸਮਾਂ ਲਵਾਂ
ਤੈਨੂੰ ਰੱਜ ਰੱਜ ਵੇ ਮੈਂ ਚਾਹ ਲਵਾਂ
ਤੈਨੂੰ ਲਿਖਾਂ ਤੇ ਤੈਨੂੰ ਗਾ ਲਵਾਂ
ਬੈਜਾ ਮੇਰੇ ਕੋਲ ਵੇ ਮਹਿਰਮਾਂ
ਤੈਨੂੰ ਦਿਲ ਦਾ ਹਾਲ ਸੁਣਾਂ ਲਵਾਂ
