ਧਰਤੀ ਤੇ ਆਪਣਾ ਸਿਰਨਾਵਾਂ
ਵੇਖੋ ਧੁੱਪ ਲੱਭਦੀ ਫਿਰੇ,
ਕਦੇ ਰੁਕਦੀ ਇਸ ਕੋਠੇ
ਕਦੇ ਠਹਿਰੇ ਉਸ ਬਨੇਰੇ।
ਸ਼ਹਿਰਾਂ ਦੀਆਂ ਗਲੀਆਂ ਵਿਚ ਝਾਕੇ
ਤਾਕੀਆਂ' ਚ ਮਾਰੇ ਫੇਰੇ
ਵਿਹੜਿਆਂ ਵਿਚ ਥਾਂ ਪਈ ਲੱਭੇ
ਉੱਚੀਆਂ ਛੱਤਾਂ ਟੱਪ ਲਾਉਂਦੀ ਡੇਰੇ।
ਪਰਛਾਵਿਆਂ ਵਾਲੇ ਖ਼ਤ ਇਹ ਸੁੱਟੇ
ਕੁੱਝ ਨੇ ਤੇਰੇ ਤੇ ਕੁੱਝ ਨੇ ਮੇਰੇ,
ਹਨੇਰਿਆਂ ਨੂੰ ਪਿਆ ਘੁੱਟ ਪਿਆਰ ਦਾ
ਝੋਲੀ ਚੁੱਕੀ ਫਿਰੇ ਸਵੇਰੇ।
