
ਲੀਡਰਾਂ ਦੀ ਡਿਬਰੀ ਟੈਟ
(ਨੀਰਜ ਸ਼ਰਮਾ)
ਹੈ ਚਲ ਰਿਹਾ ਫਿਰ ਤੋਂ ਚੁਣਾਵਾਂ ਦਾ ਇਸ ਵੇਲੇ ਦੋਰ,
ਹੈ ਪੈ ਰਿਹਾ ਇਸ ਦਾ ਹੀ ਚਾਰੋਂ ਪਾਸੇ ਭਾਰੀ ਸੌ਼ਰ,
ਹਰ ਪਾਰਟੀ ਮੰਗ ਰਹੀ ਹੱਥ ਜੋੜ ਕੇ ਵੌਟ,
ਵਹਾਨੇ ਪੈਣ ਜਿੱਤ ਲਈ ਭਾਵੇਂ ਕਿੰਨੇ ਵੀ ਨੋਟ,
ਕੋਈ ਮੰਗੇ ਵੋਟ ਦੇ ਦਵੋ ਤੁਸੀ ਮੇਰੀ ਇਸ ਧਰਮ ਜਾਤ ਤੇ,
ਕੋਈ ਚਾਹੇ ਵੋਟ ਲੈ ਲਵਾਂ ਜਨਤਾ ਤੋਂ ਬਸ ਗਲ ਬਾਤ ਤੇ,
ਕੋਈ ਸੋਚੇ ਮਿਲੇਗੀ ਵੋਟ ਮੈਨੂੰ ਦੂਜੇ ਦੀ ਕਟ ਕੇ,
ਕੋਈ ਮੰਨੀ ਬੈਠੇ ਲੈ ਲੋ ਵੋਟ ਜਨਤਾਂ ਨੂੰ ਵਾਂਡ ਕੇ,
ਕਿਸੇ ਨੂੰ ਬਸ ਪੈਸੇ ਤੇ ਅਪਣੇ ਭਰੋਸਾ ਹੈ ਪੁਰਾ,
ਕਿਸੇ ਨੂੰ ਭਰੋਸਾ ਦੁਜੇ ਦਾ ਕੰਮ ਹਜੇ ਪਿਆ ਅਧੂਰਾ,
ਕਈ ਤਾਂ ਫ੍ਰੀ ਚ ਅੱਜ ਹੈ ਰਾਸ਼ਨ ਤਕ ਵੀ ਵੰਡਦੇ,
ਕਈ ਜਾ ਕੇ ਲੋਕਾਂ ਦੇ ਹੈਂ ਤਲਬੇ ਤਕ ਵੀ ਚਾਟਦੇ,
ਕੁਝ ਤਾਂ ਗੱਲਾਂ ਕਰਦੇ ਹੈ ਆਧੂਣੀਕ ਸਮਾਜ ਦੀਆਂ,
ਕੁਝ ਗੱਲਾਂ ਅਜ਼ੀਬ ਹੈ ਦਸਦੇ ਪੁਰਾਣੇ ਵਿਵਾਦ ਜਹਿਆਂ,
ਕਿਨੇ ਇਥੇ ਲੋਕਾਂ ਨੂੰ ਝੂਠੇ ਸਬਜ਼ਬਾਗ ਵਿਖਾਉਂਦੇ,
ਕਿਨੇ ਹੀ ਇਥੇ ਬਾਦਿਆਂ ਚ ਹੀ ਸਾਰੀ ਦੁਨੀਆਂ ਹਿਲਾਉਂਦੇ,
ਕਈ ਤਾਂ ਘਰ ਗ਼ਰੀਬ ਦੇ ਜ਼ਬਰਦਸਤੀ ਆ ਰੋਟੀ ਹੈ ਖਾਂਦੇ,
ਕਈ ਤਾਂ ਘਰ ਗ਼ਰੀਬ ਦੇ ਬਸ ਫੋਟੋ ਖਿਚਵਾਉਣ ਹੀ ਆਂਦੇ,
ਕੋਈ ਕਹਿੰਦਾ ਘਰ ਘਰ ਸਰਕਾਰੀ ਨੌਕਰੀ ਅਸੀ ਦੇਵਾਂਗੇ,
ਕੋਈ ਕਹਿੰਦਾ ਤੁਹਾਡੇ ਰੋਜ਼ਗਾਰ ਦੀ ਗਾਰੰਟੀ ਅਸੀ ਲਵਾਂਗੇ,
Read More! Earn More! Learn More!