ਚਲ ਉੱਠ ਜਿਂਦੜੀਏ ਇਕ ਨਵਾਂ ਸਾਹ ਲੇ ਇਕ ਨਵੀਂ ਰਾਹ ਲੱਭ ਮੋਈਆਂ ਸਧਰਾਂ ਨੂਂੰ ਪਾਣੀ ਪਾਉਣਾ ਛਡ ਸੋਚ ਦਾ ਕੋਈ ਨਵਾਂ ਬੂਟਾ ਲਾ ਕਿਸੇ ਹੋਰ ਕਿਆਰੀ ਨੂ ਪਾਣੀ ਪਾ ਕਿਸੇ ਹੋਰ ਦਰਦਮੰਦ ਦੀਆਂ ਅਖਾਂ ਚ ਤਕ ਇਕ ਪਿਆਰ ਭਰੀ ਤੱਕਣੀ ਦੇ ਕੇ ਕਿਸੇ ਬੁਝੇ ਹੋਏ ਚਿਹਰੇ ਤੇ ਮੁਸਕਾਨ ਲਿਆ ਆਪਣੀ ਹੋਣੀ ਨੂਂੰ ਸਮਝ ਤੂਂ ਤੇਰੇ ਆਪਣੇ ਲਈ ਬਣੀ ਹੀ ਨਹੀਂ ਤੇਰਾ ਵਜੂਦ ਕਿਸੇ  ਹੋਰ ਰੱਬ ਦੇ ਬਣਾਏ ਦੀਆਂ ਖੁਸ਼ੀਆਂ ਚੋਂ ਆਪਣੀ ਖੁਸ਼ੀ ਲੱਭਦਾ ਏ ਆਪਣੀ ਹੋਣੀ ਦੇ ਅਨੁਸਾਰ ਅੱਗੇ ਤੁਰ ਆਪਣੀ ਜਿਂਦ ਕਿਸੇ ਲੇਖੇ ਲਾ