ਸੱਚ ਬੋਲ ਕੇ ਠੋਕਰ  written by mandeep khanpuri


ਲੋੜ ਤੋਂ ਵੱਧ ਤੂੰ ਮੰਗੀ ਕਦੇ ਦਾ ,

ਜੇ ਲੋੜ ਹੋਵੇ ਤਾਂ ਸੰਗੀ ਕਦੇ ਨਾ ।

ਜੇ ਵਾਹ ਪੈ ਗਿਆ ਤੰਗੀ ਨਾਲ ਤੇਰਾ ,

ਐਵੇਂ ਖ਼ੁਦ ਨੂੰ ਸੂਲੀ ਟੰਗੀ ਕਦੇ ਨਾ ।

ਉਸ ਦਾ ਭਾਣਾ ਮੰਨ ਲਈ ਮਿੱਠੜਾ ,

ਜੋ ਵੀ ਕਰਦਾ ਕਰਦੈਂ "ਰੱਬ "ਡਾਹਢਾ ।

ਮੈਂ ਸੱਚ ਬੋਲ ਕੇ ਠੋਕਰ ਤਾਂ, ਕਈ ਵਾਰੀ ਖਾਧੀ ਆ ,

ਪਰ ਝੂਠ ਬੋਲ ਕੇ ਕਦੇ, ਕਿਸੇ ਦਾ ਹੱਕ ਨਹੀਂ ਖਾਧਾ ।


ਨਾ ਮੈਲੀ ਅੱਖ ਨਾ ਤੱਕੀ ਕਿਸੇ ਨੂੰ,

ਧੌਖੇ ਵਿੱਚ ਨਾ ਰੱਖੀ ਕਿਸੇ ਨੂੰ।

ਤੂੰ ਜਿੰਦਗੀ ਦੇ ਦਈ ਖੂਨ ਡੋਲ ਕੇ,

ਪਰ ਕਫਨ ਨਾਲ ਨਾ ਢੱਕੀ ਕਿਸੇ ਨੂੰ।

ਤੂੰ ਇਹ ਨਾ ਸੋਚੀ ਮੈ ਕਿਉ ਹੋਵਾ?

ਜੇ ਉਹ ਕਦੇ ਨੀ ਹੋਇਆ ਸਾਡਾ।

 ਮੈ ਸੱਚ ਬੋਲ ਕੇ ਠੋਕਰ ਤਾ, ਕਈ ਵਾਰੀ ਖਾਦੀ ਆ,

ਪਰ ਝੂਠ ਬੋਲਕੇ ਕਦੇ ,ਕਿਸੇ ਦਾ ਹੱਕ ਨਹੀਂ ਖਾਧਾ।


ਲੇਖਕ- ਮਨਦੀਪ ਖਾਨਪੁਰੀ Mandeep khanpuri

ਪਿੰਡ _ਖਾਨਪੁਰ ਸਹੋਤਾ ਹੁਸ਼ਿਆਰਪੁਰ  

ਮੋਬਾਇਲ ਨੰ .9779179060