ਉਦੋਂ ਤੱਕ ਹੀ......

ਉਦੋਂ ਤੱਕ ਹੀ ਇਨਸਾਨ ਚੰਗਾ ਹੁੰਦਾ,

ਜਦੋਂ ਤੱਕ ਬਿਨਾਂ ਗਲਤੀ ਹੱਥ ਜੋੜਦਾ ਰਹੇ,

ਹਰ ਗੱਲ ਨੂੰ ਹੱਸ ਕੇ ਟਾਲਦਾ ਰਹੇ

ਝੂਠੇ ਰਿਸ਼ਤਿਆ ਨੂੰ ਸੰਵਾਰਦਾ ਰਹੇ

ਹਰ ਕਿਸੇ ਦੀ ਗੱਲ ਮੰਨਦਾ ਰਹੇ

ਦੁਨੀਆ ਦੇ ਨਾਲ ਚੱਲਦਾ ਰਹੇ,

ਅੱਗੇ ਵੱਧ ਹਰ ਕੰਮ ਸੰਭਾਲਦਾ ਰਹੇ,

ਹਰ ਕਿਸੇ ਲਈ ਆਪਣੀ ਖੁਸ਼ੀ ਟਾਲਦਾ ਰਹੇ,

 ਦੁਨੀਆ ਦੀਆਂ ਗਲਾਂ ਸਹਾਰਦਾ ਰਹੇ।


ਬੁਰਾ ਤਾਂ ਉਸ ਦਿਨ ਤੋਂ ਬਣ ਜਾਂਦਾ ....


ਜਦੋਂ ਤੋ ਖੁਦ ਲਈ ਜੀਣ ਲੱਗੇ

ਦੁਨੀਆਂ ਦੇ ਕੰਮ ਕਾਜ ਟਾਲਣ ਲਗੇ

ਝੂਠ ਤੋਂ ਦੂਰ ਸੱਚ ਨੂੰ ਖ਼ੰਗਾਲਣ ਲਗੇ

ਮਖੋਟਿਆਂ ਨੂੰ ਪਹਿਚਾਣਨ ਲਗੇ,

ਮਤਲਬੀਆਂ ਨੂੰ ਛੱਡ 

ਆਪਣੇ-ਆਪ ਨੂੰ ਭਾਲਣ ਲਗੇ।

ਦੁਨੀਆ ਦੀ ਪਰਵਾਹ ਛੱਡ ,

ਖੁਦ ਨੂੰ ਸੰਭਾਲਣ ਲਗੇ.......

ਖੁਦ ਨੂੰ ਸੰਭਾਲਣ ਲਗੇ.......