*ਸਿਜਦਾ ਮਹਾਨ ਸ਼ਹਾਦਤ ਨੂੰ* 


ਸੋਖਾ ਨਹੀਂ ਜ਼ਿਕਰ ਕਰਨਾ,

ਕਲ਼ਮ ਵੀ ਰੋਣ ਲੱਗ ਪੈਂਦੀ।

ਹੱਸ ਹੱਸ ਕਿੰਝ ਦਿੱਤੀਆਂ ਕੁਰਬਾਨੀਆਂ,

ਇਹ ਸੋਚ ਕੇ ਦਿਲ ਨੂੰ ਖੋਹ ਪੈਂਦੀ।

ਧੰਨ ਸ਼੍ਰੀ ਗੁਰੂ ਤੇਗ ਬਹਾਦਰ,

ਹੱਸ ਹੱਸ ਕੇ ਸ਼ੀਸ਼ ਵਾਰ ਗਏ।

ਨਾ ਦੇਖ ਸਕੇ ਉਹ ਧਰਮ ਦਾ ਨਿਰਾਦਰ,

ਤਾਂ ਬਣ ਗਏ ਉਹ ਹਿੰਦ ਦੀ ਚਾਦਰ।

ਡੁੱਬਦੇ ਧਰਮ ਨੂੰ ਬਚਾਉਣ ਖ਼ਾਤਰ ,

ਆਪਣਾ ਸਭ ਕੁੱਝ ਹਾਰ ਗਏ।

ਸਿਜਦਾ ਮਹਾਨ ਸ਼ਹਾਦਤ ਨੂੰ,

ਕਿੰਝ ਸਭ ਕੁੱਝ ਆਪਣਾ ਕਰ ਕੁਰਬਾਨ ਗਏ।

ਸੋਖਾ ਨਹੀਂ ਹੁੰਦਾ ਆਪਣਾ ਕੁੱਝ ਵੀ ਦੇਣਾ,

ਪਰ ਉਹ ਸਰਬੰਸ ਕੌਮ ਲਈ ਵਾਰ ਗਏ।

   ਪ੍ਰਣਾਮ ਮਹਾਨ ਸ਼ਹਾਦਤ ਨੂੰ