*ਰਿਸ਼ਤੇ*
ਰਿਸ਼ਤੇ ਹੁੰਦੇ ਉਹੀ ਮਹਾਨ,
ਜੋਂ ਮਿੱਠੇ ਹੁੰਦੇ ਇਸ ਜਹਾਨ।
ਰਿਸ਼ਤੇ ਵਿੱਚ ਹੋਵੇ ਜੇ ਮਿਠਾਸ,
ਨਾਲ ਹੋਵੇ ਭਰੋਸਾ ਤੇ ਵਿਸ਼ਵਾਸ।
ਨਿਭ ਜਾਂਦੇ ਉਹ ਹਰ ਹਾਲ,
ਬਣ ਜਾਂਦੇ ਫਿਰ ਉਹ ਬਾਕਮਾਲ।
ਅਜਿਹੇ ਰਿਸ਼ਤਿਆਂ ਵਿੱਚ ਨਾ ਹੁੰਦਾ ਕੋਈ ਸਵਾਲ,
ਸਦਾ ਰਹਿੰਦੇਂ ਫਿਰ ਇਹ ਇੱਕ ਦੂਜੇ ਦੇ ਨਾਲ।
ਰਿਸ਼ਤਿਆਂ ਵਿੱਚ ਹੋਵੇ ਜੇ ਸਮਝ ਪੂਰੀ,
ਕਦੇ ਨਾ ਆਉਂਦੀ ਫਿਰ ਕਦੇ ਦੂਰੀ।
ਰਿਸ਼ਤਿਆਂ ਵਿੱਚ ਜੇ ਰੱਖੋਂ ਮਿਠਾਸ,
ਤਾਂ ਆ ਜਾਂਦੀ ਹਰ ਗੱਲ ਰਾਸ।
ਜੇ ਰਿਸ਼ਤੇ ਵਿੱਚ ਹੋਵੇ ਇੱਕ ਦੂਜੇ ਦਾ ਮਾਨ
ਤਾਂ ਸ਼ਰਮਾ ਬਣ ਜਾਂਦੀ ਇਸ ਦੀ
ਵੱਖਰੀ ਪਹਿਚਾਣ।
ਸ਼ਰਮਾ ਰਿਸ਼ਤੇ ਭਾਵੇਂ ਤੂੰ ਘੱਟ ਬਣਾ ਵੀ,
ਪਰ ਪੂਰੀ ਸ਼ਿੱਦਤ ਨਾਲ ਨਿਭਾ ਵੀ।
ਪਰ ਪੂਰੀ ਸ਼ਿੱਦਤ ਨਾਲ ਨਿਭਾ ਵੀ.....
