*ਮਾਂ-ਬਾਪ*
ਮਾਂ ਬਾਪ ਨਾਲ ਹੁੰਦੇ ਰਿਸ਼ਤੇ,
ਬੱਚਿਆਂ ਲਈ ਹੁੰਦੇ ਇਹ ਫ਼ਰਿਸ਼ਤੇ।
ਰੱਬਾ ਮਾਂ ਬਾਪ ਕਿਸੇ ਦੇ ਖੋਹੀ ਨਾ,
ਐਵੇਂ ਦਿਲ ਕਿਸੇ ਦਾ ਰੋਏ ਨਾ।
ਲੱਖਾਂ ਹੋਣ ਭਾਵੇਂ ਭੈਣ ਭਾਈ,
ਮਾਂ ਬਾਪ ਬਿਨ ਨਾ ਹੁੰਦੀ ਸੁਣਵਾਈ।
ਰੱਬਾ ਮਾਂ ਬਾਪ ਰੱਖੀਂ ਸਭ ਦੇ ਰਾਜ਼ੀ,
ਬਿਨ ਮਾਂ ਬਾਪ ਨਾ ਕੋਈ ਕਰਦਾ ਸਾਂਝੀ।
ਮਾਂ ਬਾਪ ਬਿਨ ਕੋਈ ਦਰਦ ਨਾ ਸਮਝੇ,
ਬੱਚਿਆਂ ਦੇ ਸਿਰ ਕੋਈ ਹੱਥ ਨਾ ਰੱਖਦੇ।
ਰੱਬਾ ਮਾਂ ਬਾਪ ਬਿਨ ਕੋਈ ਘਰ ਨਾ ਰੱਖੀ ਅਧੂਰਾ,
ਸਭ ਬੱਚਿਆਂ ਦੇ ਚਾਵਾਂ ਨੂੰ ਕਰਨਾ ਤੁਸੀਂ ਪੂਰਾ।
ਹਰ ਮਾਂ ਬਾਪ ਲਈ ਸੁੱਖ ਮਨਾਵਾਂ,
ਸ਼ਰਮਾ ਦੀ ਹਰ ਪਲ ,ਹਰ ਘੜੀ ਇਹੀ ਦੁਆਵਾਂ।
✍️ ਕਿਰਪਾ ਸ਼ਰਮਾ
