Kavishala
Contests
Plus
Log in / Sign up
Home
Profile
Home
Profile
4 min read
792.5K reads
ਯੇ ਜਗਤ ਮੁਸਾਫ਼ਰ ਖਾਨਾ ਹੈ- ਪਾਲ ਸਿੰਘ ਆਰਿਫ਼
Kavishala Archives
Jun 16, 2020
Share as image
Download
ਇਹ (ਜਗ) ਜੋਗੀ ਵਾਲਾ ਫੇਰਾ । ਨਾ ਕੁਛ ਤੇਰਾ ਨਾ ਕੁਛ ਮੇਰਾ । ਉਠ ਜਾਨਾ ਹੈ ਸੰਝ ਸਵੇਰਾ । ਕਿਆ ਰਾਜਾ ਕਿਆ ਰਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੧। ਲਾਖੋਂ ਪੀਰ ਮੀਰ ਜਗ ਹੋਏ । ਓੜਕ ਨੂੰ ਥਿਰ ਰਿਹਾ ਨਾ ਕੋਇ । ਅੰਤ ਬਾਰ ਹੰਝੂ ਭਰ ਰੋਏ । ਸਭ ਨੇ ਹੀ ਚਲ ਜਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੨। ਸਾਗਰ ਲਾਖ ਤਰੰਗ ਬਨਾਏ । ਤਟੇ ਅੰਦਰ ਸਿੰਧ ਸਮਾਏ । ਪਾਤ ਪੌਨ ਨੇ ਤੋੜ ਉਡਾਏ । ਦੇਖੋ ਬਾਗ ਵਿਰਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੩। ਕਿਆ ਕਿਸੀ ਸੇ ਦਾਵਾ ਕਰੀਏ । ਇਸ ਦੁਨੀਆਂ ਪਰ ਕਿਆ ਦਿਲ ਧਰੀਏ । ਜਾਂ ਚਿਰ ਰਹੀਏ ਤਾਂ ਭੀ ਮਰੀਏ । ਤਨ ਦਾ ਖ਼ਾਕੀ ਬਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੪। ਕਿਸ ਦੇ ਨਾਲ ਲਗਾਈਏ ਯਾਰੀ । ਝੂਠੀ ਦਿਸੇ ਖ਼ਲਕਤ ਸਾਰੀ । ਨਾ ਕੋਈ ਪੁਤ੍ਰ ਭੈਣ ਨਾ ਨਾਰੀ । ਦੋ ਦਿਨ ਕਾ ਗੁਜਰਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੫। ਰਾਵਨ ਸੋਨੇ ਲੰਕ ਉਸਾਰੀ । ਇਕ ਲਖ ਸੁੰਦਰ ਜਹਿੰ ਘਰ ਨਾਰੀ । ਕਾਰੂ ਮਾਇਆ ਬੇਸ਼ੁਮਾਰੀ । ਸੋ ਭੀ ਹੋਇ ਰਜਾਨਾ(ਰਵਾਨਾ) ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੬। ਆਦਮ ਤਾਂਹੀ ਜਾਂ ਦਮ ਆਵੇ । ਦਮ ਜਾਵੇ ਆਦਮ ਮਰ ਜਾਵੇ । ਦਮ ਦਮ ਜੋ ਦਿਲਦਾਰ ਧਿਆਵੇ । ਉਸ ਦਾ ਦੰਮ ਕੀ ਜਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੭। ਜਿਨ੍ਹਾਂ ਬਹੁਤਾ ਰਾਜ ਕਮਾਇਆ । ਚਾਰ ਕੂਟ ਪਰ ਹੁਕਮ ਚਲਾਇਆ । ਕਦਮੋਂ ਪਰ ਜਹਾਨ ਝੁਕਾਇਆ । ਵੋਹ ਅਬ ਖਾਬ ਸਮਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੮। ਜੋ ਹੋਈਆਂ ਜਗ ਹੂਰਾਂ ਪਰੀਆਂ । ਸੋ ਭੀ ਓੜਕ ਨੂੰ ਸਭ ਮਰੀਆਂ । ਚਿਖਾ ਬ੍ਰਿਹੋਂ ਦੀ ਅੰਦਰ ਸੜੀਆਂ । ਜਿਉਂ ਜਲਦਾ ਪਰਵਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੯। ਸੋਹਨੀ ਸੂਰਤ ਹੁਸਨ ਜਵਾਨੀ । ਜਿਸ ਦੇ ਦੂਜਾ ਕੋਈ ਨਾ ਸਾਨੀ । ਏਹ ਗੁਲਜ਼ਾਰ ਚਾਰ ਦਿਨ ਜਾਨੀ । ਸਭ ਫੁੱਲਾਂ ਕੁਮਲਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੧੦। ਦੇਖ ਖਿਲੀ ਸੁੰਦਰ ਗੁਲਜ਼ਾਰੀ । ਬੁਲਬੁਲ ਲਾ ਬੈਠੀ ਹੁਣ ਯਾਰੀ । ਆਇ ਖਿਜ਼ਾਂ ਨੇ ਸਭ ਉਜਾੜੀ । ਬੁਲਬੁਲ ਨੇ ਪਛਤਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੧੧। ਆਸ਼ਕ ਇਸ਼ਕ ਮਸ਼ੂਕਾਂ ਮਾਰੇ । ਕੀ ਕੁਝ ਬੋਲਨ ਮੁਖੋਂ ਵਿਚਾਰੇ । ਜਾ ਦੇਖੇ ਹੈਂ ਜ਼ਖਮੀ ਸਾਰੇ । ਜਿਗਰ ਆਸ਼ਕ ਛਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੧੨। ਹਸੇਂ ਖੇਡੇਂ ਖੁਸ਼ੀ ਮਨਾਵੇਂ । ਪੱਕੇ ਮਹਿਲ ਮਕਾਨ ਬਨਾਵੇਂ । ਦਿਲ ਵਿਚ ਮੌਲਾ ਨਾਹਿੰ ਧਿਆਵੇਂ । ਤੂੰ ਕੋਈ ਬੜਾ ਦਿਵਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੧੩। ਭੈ ਸਾਗਰ ਸਮਝੋ ਸੰਸਾਰਾ । ਇਸ ਵਿਚ ਡੁਬੇ ਬੇਸ਼ੁਮਾਰਾ । ਉਪਰ ਮਾਲ ਖਜ਼ਾਨਾ ਭਾਰਾ । ਬੇੜਾ ਹੇਠ ਪੁਰਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੧੪। ਪਹਿਲੀ ਉਮਰਾ ਖੇਡ ਗਵਾਈ । ਵਿਸ਼ਿਆਂ ਵਿਚ ਜੁਆਨੀ ਜਾਈ । ਅਬ ਹੁਣ ਬਿਰਧ ਅਵਸਥਾ ਆਈ । ਕਾਲ ਬਲੀ ਨੇ ਖਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੧੫। ਜਬ ਨਰ ਕਾ ਧਨ ਬਲ ਘਟ ਜਾਵੇ । ਨਾਰੀ ਦੂਜਾ ਖਸਮ ਬਨਾਵੇ । ਸਾਕ ਅੰਗ ਨਾ ਨੇੜੇ ਆਵੇ । ਅਪਨਾ ਹੋਇ ਬੇਗਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੧੬। ਜਗ ਵਿਚ ਮੂਲ ਨਹੀਂ ਕੋਈ ਤੇਰਾ । ਕਾਹਨੂੰ ਕਰਨਾ ਏਂ ਮੇਰਾ ਮੇਰਾ । ਅਬ ਹੀ ਕਰੋ ਉਜਾੜੀ ਡੇਰਾ । ਓੜਕ ਜੰਗਲ ਜਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੧੭। ਜਿਸ ਤਨ ਦਾ ਅਭਿਮਾਨ ਦਿਖਾਵੇਂ । ਸੀਸਾ ਸੁਰਮਾ ਅਤਰ ਲਗਾਵੇਂ । ਆਕੜ ਚਲੇਂ ਧਰਤ ਹਿਲਾਵੇਂ । ਵਿਚ ਆਤਸ਼ ਜਲ ਜਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੧੮। ਸੁਖ ਵਿਚ ਸਭੇ ਯਾਰ ਤੁਮਾਰੇ । ਜਾਂ ਦੁਖ ਲਗੇ ਦੁਸ਼ਮਨ ਸਾਰੇ । ਅਬ ਹੀ ਤੁਣਕੇ ਤੋੜ ਪਿਆਰੇ । ਸਭ ਕਾ ਕੂੜ ਯਾਰਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੧੯। ਪਾਲ ਸਿੰਘ ਨਾ ਆਵੇ ਜਾਵੇ । ਜੋ ਵਿਚ ਜੋਤੀ ਜੋਤ ਮਿਲਾਵੇ । ਹਰ ਹੀ ਹੋ ਹਰ ਰੰਗ ਸਮਾਵੇ । ਸਮਝੇ ਖ਼ਾਬ ਸਮਾਨਾ ਹੈ । ਯੇ ਜਗਤ ਮੁਸਾਫ਼ਰ ਖਾਨਾ ਹੈ ।੨੦।
Join WhatsApp Community
Daily literature, poetry & stories
Read more
Earn more
Learn more
Write